Friday, May 8, 2026

ਬਿਕਰਮ ਸਿੰਘ ਮਲਹੋਤਰਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ

ਜੰਡਿਆਲਾ ਗੁਰੂ, 24 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – PPN2405201721ਜਿਲ੍ਹਾ ਅੰਮ੍ਰਿਤਸਰ ਸੇਲ ਟੈਕਸ ਬਾਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅੱਜ ਸਰਵਿਸ ਕਲੱਬ ਵਿੱਚ ਪ੍ਰਧਾਨ ਰਾਜੀਵ ਕਪੂਰ ਦੀ ਰਹਿਨੁਮਾਈ ਹੇਠ ਹੋਈ।ਜਿਸ ਦੌਰਾਨ ਰਾਜੇਸ਼ ਮਹਾਜਨ ਸੈਕਟਰੀ ਅਤੇ ਗੋਰਵ ਮਹਾਜਨ ਜਾਇੰਟ ਸੈਕਟਰੀ ਵਲੋਂ ਸਾਲ 2016-17 ਦੀ ਸਾਰੀ ਰਿਪੋਰਟ ਪੇਸ਼ ਕੀਤੀ ਗਈ।ਉਪਰੰਤ ਸਰਬਸੰਮਤੀ ਨਾਲ 2017-18 ਲਈ ਨਵੀ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ ਬਿਕਰਮ ਸਿੰਘ ਮਲਹੋਤਰਾ (ਜੰਡਿਆਲੇ ਵਾਲੇ) ਪ੍ਰਧਾਨ, ਸੰਜੈ ਸ਼ਰਮਾ ਮੀਤ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੋਰਵ ਮਹਾਜਨ ਜਾਇੰਟ ਸੈਕਟਰੀ ਚੁਣੇ ਗਏ।ਹਾਜਰ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਨੇ ਕਿਹਾ ਕਿ ਸਮੁੱਚੀ ਟੀਮ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੋਂਪੀ ਹੈ, ਉਹ ਪੂਰੀ ਤਨਦੇਹੀ ਨਾਲ ਇਸ ਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਜਲਦੀ ਹੀ ਜੀ.ਐਸ.ਟੀ ਸਬੰਧੀ ਪਬਲਿਕ ਮੀਟਿੰਗਾਂ ਕਰਕੇ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਜੀ.ਐਸ ਚਾਵਲਾ, ਸਤਿਆ ਪਾਲ, ਅਮਰੀਕ ਸਿੰਘ ਮਲਹੋਤਰਾ, ਰਾਜਕੁਮਾਰ ਮਲਹੋਤਰਾ, ਸੰਜੇ ਸ਼ਰਮਾ, ਟੀ.ਐਸ ਅਰੋੜਾ, ਐਮ.ਕੇ ਚੋਪੜਾ, ਰਿਸ਼ੀ ਸ਼ਰਮਾ, ਡੀ.ਐਸ ਢਿਲੋਂ, ਸੁਧੀਰ ਚੋਪੜਾ ਆਦਿ ਵੀ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply