Friday, June 26, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਲਿਜਾਇਆ ਗਿਆ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN2405201727ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਲੋਂ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਵਿੱਚ ਲਿਜਾਇਆ ਗਿਆ।ਉਥੇ ਵਿਦਿਆਰਥੀਆਂ ਨੇ ਪੀਜ਼ਾ ਬਣਾਉਣਾ ਸਿੱਖਣ ਦੇ ਨਾਲ ਨਾਲ ਵੱਖ-ਵੱਖ ਪ੍ਰਕਾਰ ਦੇ ਪੀਜ਼ਾ ਖਾਣ ਦਾ ਖੂਬ ਆਨੰਦ ਉਠਾਇਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਊਟਿੰਗ ਕਰਵਾਉਣ ਦਾ ਉਦੇਸ਼ ਉਹਨਾਂ ਦਾ ਗਿਆਨ ਵਧਾਉਣਾ ਹੈ।ਬੱਚਿਆਂ ਨੇ ਡੌਮੀਨੋਜ਼ ਜਾ ਕੇ ਖੁਦ ਪੀਜ਼ਾ ਬਣਾ ਕੇ ਅਲੱਗ ਅਨੁਭਵ ਹਾਸਲ ਕੀਤਾ।ਉਹਨਾਂ ਨੇ ਕਿਹਾ ਕਿ ਉਹ ਸਕੂਲ ਦੇ ਬੱਚਿਆਂ ਦੀ ਸਮੇਂ ਸਮੇਂ ਆਊਟਿੰਗ ਕਰਵਾਉਦੇ ਰਹਿੰਦੇ ਹਨ ਤਾਂ ਜੋ ਪੜਾਈ ਦੇ ਨਾਲ ਨਾਲ ਉਨਾਂ ਦੀ ਸ਼ਖਸ਼ੀਅਤ ਦਾ ਵੀ ਵਿਕਾਸ ਹੋਵੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply