Tuesday, September 29, 2026

ਬੱਗਾ ਪਿੰਡ ਕੇਸ ਵਿਚ ਐਸ.ਸੀ ਕਮਿਸ਼ਨ ਵਲੋਂ ਪਿੰਡ ਦਾ ਦੌਰਾ- ਏ.ਡੀ.ਜੀ.ਪੀ ਤੋਂ ਮੰਗੀ ਰਿਪੋਰਟ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN2605201712ਬੀਤੇ ਦਿਨੀਂ ਮਜੀਠਾ ਹਲਕੇ ਦੇ ਬੱਗਾ ਪਿੰਡ ਵਿਚ ਦਲਿਤ ਪਰਿਵਾਰ ਵੱਲੋਂ ਲਗਾਏ ਗਏ ਅੱਤਿਆਚਾਰ ਅਤੇ ਧੱਕੇਸ਼ਾਹੀ ਦੇ ਕਥਿਤ ਦੋਸ਼ਾਂ ਦੀ ਜਾਂਚ ਲਈ ਐਸ.ਸੀ ਕਮਿਸ਼ਨ ਦੀ ਟੀਮ ਵੱਲੋਂ ਅੱਜ ਪਿੰਡ ਦਾ ਦੌਰਾ ਕੀਤਾ ਗਿਆ। ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦੀ ਹਦਾਇਤ ’ਤੇ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਸਿੰਘ, ਮੇੈਂਬਰ ਗਿਆਨ ਚੰਦ ਅਤੇ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਨੇ ਅੱਜ ਪਿੰਡ ਬੱਗਾ ਦਾ ਦੌਰਾ ਕੀਤਾ ਅਤੇ ਪੀੜਤ ਧਿਰ ਨੂੰ ਮਿਲਣ ਦੇ ਨਾਲ-ਨਾਲ ਕਥਿਤ ਦੋਸ਼ੀ ਧਿਰ ਦੇ ਵੀ ਵਿਚਾਰ ਲਏ।ਇਸ ਬਾਰੇ ਜਾਣਕਾਰੀ ਦਿੰਦੇ ਗਿਆਨ ਚੰਦ ਮੈਂਬਰ ਐਸ.ਸੀ ਕਮਿਸ਼ਨ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਲਈਆਂ ਗਈਆਂ ਹਨ ਅਤੇ ਹੁਣ ਤਿੰਨ ਮੈਂਬਰੀ ਟੀਮ ਵੱਲੋਂ ਜਾਂਚ ਰਿਪੋਰਟ 31 ਮਈ ਨੂੰ ਚੇਅਰਮੈਨ ਐਸ’ਸੀ ਕਮਿਸ਼ਨ ਦੇ ਹਵਾਲੇ ਕਰਾਂਗੇ।
ਉਨਾਂ ਦੱਸਿਆ ਕਿ ਇਸ ਸਬੰਧੀ 6 ਜੂਨ ਨੂੰ ਏ.ਡੀ.ਜੀ.ਪੀ ਅਮਨ ਕਾਨੂੰਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੁਣ ਤੱਕ ਦੀ ਸਾਰੀ ਜਾਂਚ ਰਿਪੋਰਟ ਅਤੇ ਕੀਤੀ ਗਈ ਕਾਰਵਾਈ ਕਮਿਸ਼ਨ ਨਾਲ ਸਾਂਝੀ ਕਰਨ। ਉਨਾਂ ਕਿਹਾ ਕਿ ਕਮਿਸ਼ਨ ਐਸ.ਸੀ ਭਾਈਚਾਰੇ ਦੇ ਮਾਣ-ਸਤਿਕਾਰ ਕਾਇਮ ਰੱਖਣ ਲਈ ਬਣਾਇਆ ਗਿਆ ਹੈ, ਪਰ ਅਸੀਂ ਇਸ ਦੀ ਆੜ ਵਿਚ ਕਿਸੇ ਨਾਲ ਧੱਕਾ ਵੀ ਨਹੀਂ ਹੋਣ ਦਿਆਂਗਾ ਤੇ ਨਿਰਪੱਖ ਜਾਂਚ ਕਰਕੇ ਨਿਆਂ ਦਿਵਾਇਆ ਜਾਵੇਗਾ। ਇਸ ਮੌਕੇ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply