ਜੰਡਿਆਲਾ ਗੁਰੂ, 27 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਸੰਤੋਖ ਸਿੰਘ ਡੀ.ਪੀ ਵਲੋਂ ਚਾਰ ਦਿਨਾਂ ਸਕਾਊਟ ਐਂਡ ਗਾਇਡ ਕੈਂਪ ਲਗਾਇਆ ਗਿਆ।
ਜਿਸ ਵਿੱਚ 50 ਲੜਕੀਆਂ ਤੇ 79 ਲੜਕਿਆਂ ਸਮੇਤ 129 ਵਿਦਿਆਰਥੀਆਂ ਨੇ ਭਾਗ ਲਿਆ।ਟਰੇਨਰ ਦੀਪਕ ਕੁਮਾਰ ਹਰਿਆਣਾ ਤੇ ਨਿਤਿਸ਼ ਚੌਧਰੀ ਚੰਡੀਗੜ੍ਹ ਨੇ ਆਪਣੀ ਨਿਗਰਾਨੀ ਹੇਠ ਬੱਚਿਆਂ ਨੂੰ ਸਿਖਲਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੇ ਨਿਯਮ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਕਲੈਪ, ਫਸਟ ਏਡ ਦੀ ਟਰੇਨਿੰਗ ਤੇ ਪੱਟੀਆ ਵੀ ਸਿਖਾਈਆਂ।ਉਹਨਾਂ ਨੇ ਪਰੇਡ ਕਿਵੇਂ ਕਰਨੀ, ਸਲੂਟ ਕਿਵੇਂ ਮਾਰਨਾ ਤੇ ਤਿਰੰਗਾ ਕਿਵੇਂ ਫੜਨਾ ਤੇ ਕਿਵੇਂ ਲਹਿਰਾਉਣਾ ਆਦਿ ਬਾਰੇ ਵੀ ਦੱਸਿਆ।ਅਖੀਰਲੇ ਦਿਨ ਡਿਸਟਿਕ ਗਾਈਡ ਕੋਂਸਲਰ ਜਸਬੀਰ ਸਿੰਘ, ਡੀ.ਐਸ.ਪੀ ਗੁਰਪਰਤਾਪ ਸਿੰਘ ਸਹੋਂਤਾ ਜੰਡਿਆਲਾ ਗੁਰੂ ਤੇ ਰੀਡਰ ਸੁਖਬੀਰ ਸਿੰਘ ਬਾਠ ਵੀ ਕੈਂਪ ਵਿੱਚ ਪਹੁੰਚੇ।ਉਹਨਾਂ ਨੇ ਟਰੇਨਰ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਤੇ ਸਰਟੀਫਿਕੇਟ ਵੰਡੇ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਨੇ ਸਾਰਿਆ ਦਾ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media