ਸੰਦੌੜ, 28 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਨ ਦੀ ਸੁੱਧਤਾ ਦੇ ਲਈ ਵਾਤਾਵਰਨ ਪ੍ਰੇਮੀ
ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਤਾ ਕਲਾਂ ਨੇ ਪੰਛੀਆਂ ਦੀ ਸੇਵਾ ਸੰਭਾਲ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਪੰਛੀਆਂ ਦੀ ਸੇਵਾ ਸੰਭਾਲ ਅਤੇ ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਵਾਤਾਵਰਨ ਨੂੰ ਬਚਾਉਣ ਲਈ ਤੇ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੰਛੀਆਂ ਨੂੰ ਛੋਟੇ ਛੋਟੇ ਆਲਣੇ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੇ ਪਾਲਨ ਦਾ ਜ਼ਿੰਮਾ ਲੈਣ ਦੇ ਲਈ ਸਕੂਲ ਦੇ ਸਾਰੇ ਬੱਚਿਆਂ ਨੂੰ ਸਕੂਲ ਵੱਲੋਂ ਪ੍ਰੇਰਿਆ ਗਿਆ ਅਤੇ ਸਮੂਹ ਬੱਚਿਆਂ ਨੇ ਅਹਿਦ ਲਿਆ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਘੱਟੋ ਘੱਟ ਇੱਕ ਇੱਕ ਰੁੱਖ ਲਗਾ ਕੇ ਉਸ ਨੂੰ ਪਾਲਣ ਦਾ ਜ਼ਿੰਮਾ ਲੈਣਗੇ ਅਤੇ ਕਦੇ ਵੀ ਕਿਸੇ ਪੰਛੀ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਪੰਛੀਆਂ ਲਈ ਰੋਜ਼ਾਨਾ ਪਾਣੀ ਰੱਖਿਆ ਕਰਨਗੇ ਇਸ ਮੌਕੇ ਸਕੂਲ ਵਿੱਚ ਵੀ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ। ਇਸ ਸਮੇਂ ਸਕੂਲ ਪਿ੍ਰੰਸੀਪਲ ਰਾਜੀਵ ਮੱਕੜ, ਮੈਡਮ ਕੰਚਨ, ਸ਼ੈਲਜਾ, ਪ੍ਰੀਆ ਠੁਕਰਾਲ ਅਤੇ ਮੈਡਮ ਅੰਜੂ ਬਾਲਾ ਸਮੇਤ ਸਮੂਹ ਸਟਾਫ਼ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media