ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸੰਤ ਬਾਬਾ ਮਾਹੀ ਸਿੰਘ
ਪਬਲਿਕ ਸਕੂਲ ਤੋਲਾ ਨੰਗਲ ਦਾ ਨਤੀਜਾ 100% ਰਿਹਾ।ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਨੇ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥੀਆਂ ਦੀ ਮਿਹਨਤ ਕਾਰਨ ਸਾਰੇ ਬੱਚਿਆਂ ਦੇ ਨੰਬਰ 75 ਪ੍ਰਤੀਸ਼ਤ ਤੋਂ ਵੱਧ ਰਹੇ ਹਨ।ਸਕੂਲ ਦੇ 30 ਵਿਦਿਆਰਥੀਆਂ ਵਿੱਚੋ 13 ਵਿਦਿਆਰਥੀਆਂ ਦੇ 80% ਤੋਂ ਵੱਧ ਨੰਬਰ ਹਨ ਅਤੇ 4 ਵਿਦਿਆਰਥੀਆਂ ਦੇ 85 % ਤੋਂ ਵੱਧ ਹਨ।ਜਸਕਰਨ ਸਿੰਘ, ਜਤਿੰਦਰ ਕੌਰ, ਰੁਪਿੰਦਰ ਕੌਰ ਨੇ 85% ਨੰਬਰ ਪ੍ਰਾਪਤ ਕੀਤੇ ਹਨ।ਇਸ ਸਮੇਂ ਉਹਨਾ ਕਿਹਾ ਕਿ ਸਕੂਲ ਨੂੰ ਮਾਣ ਹੈ ਕਿ ਖੇਡਾਂ ਵਿੱਚ ਮਾਣ ਮੱਤੀਆਂ ਪ੍ਰਾਪਤ ਕਰਨ ਦੇ ਨਾਲ ਨਾਲ ਹੁਣ ਤੱਕ ਹਮੇਸ਼ਾਂ ਸਕੂਲ ਦਾ ਨਤੀਜਾ 100% ਰਿਹਾ ਹੈ।ਇਸ ਸਮੇਂ ਵਾਈਸ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਛੀਨਾ ,ਸ਼ੁਸ਼ਮਾ,ਰਜਵੰਤ ਕੌਰ,ਮਮਤਾ, ਜਗਰੂਪ ਕੌਰ, ਦਲਬੀਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਬੀਰ ਕੌਰ, ਪਵਨਦੀਪ ਕੌਰ ਅਤੇ ਹੋਰ ਸਾਰੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦੇਦਿਆਂ ਹੋਇਆਂ ਉਚੇਰੀ ਸਿਖਿਆ ਲਈ ਪ੍ਰੇਰਿਤ ਕਰਦਿਆਂ ਉਹਨਾ ਦੀ ਸੁਨਹਿਰੇ ਭਵਿਖ ਦੀ ਕਾਮਨਾ ਕੀਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media