Wednesday, November 25, 2026

ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਸੁਮਿਤ ਸਿੰਘ ਪਦਮ ਨੂੰ “ਕਲਾ ਨਿਧੀ ਸਨਮਾਨ”

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਅਖਿਲ ਭਾਰਤੀ ਸ਼ਾਸਤਰੀ ਸੰਗੀਤ ਸਮਾਰੋਹ ਦਾ ਅਯੋਜਨ ਝਾਂਸੀ ਵਿਖੇ ਕੀਤਾ ਗਿਆ ਅਤੇ PPN3005201710ਜਿਸ ਵਿੱਚ ਦੇਸ਼ ਦੇ ਨਾਮੀ ਸੰਗੀਤਕਾਰਾਂ ਨੇ ਆਪਣੀ ਪ੍ਰਸਤੁਤੀ ਦਿੱਤੀ।ਇਸੇ ਸਮਾਰੋਹ ਵਿੱਚ ਗੁਰੁ ਨਾਨਕ ਦੇਵ ਵਿਸ਼ਵਵਿਦਿਆਲਯ ਦੇ ਸੰਗੀਤ ਵਿਭਾਗ ਵਿੱਚ ਡਾ. ਗੁਰਪ੍ਰੀਤ ਕੌਰ ਦੇ ਨਿਰਦੇਸ਼ਨ ਵਿਚ ਪੀ.ਐਚ.ਡੀ ਦੇ ਵਿਦਿਆਰਥੀ ਸੁਮਿਤ ਸਿੰਘ ਵੱਲੋਂ ਦਿਲ ਖਿੱਚਵੀਂ ਪੇਸ਼ਕਾਰੀ ਦੇ ਸਦਕੇ ਉਹਨਾਂ ਨੂੰ “ਕਲਾ ਨਿਧੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਭਾਗ ਦੇ ਹੈੱਡ ਪੋ੍ਰ: ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਡਾ. ਗਾਵੀਸ਼, ਡਾ. ਅਨਸ਼ੂੁਮਤੀ ਅਤੇ ਡਾ. ਪ੍ਰਯੰਕਾ ਨੇ ਇਨ੍ਹਾਂ ਦੇ ਵਾਪਿਸ ਪਹੁੰਚਣ ਤੇ ਮੁੰਹ ਮਿੱਠਾ ਕਰਾ ਕੇ ਸਨਮਾਨ ਕੀਤਾ ਅਤੇ ਦੱਸਿਆ ਕਿ ਇਹ ਸਨਮਾਨ ਵਿਭਾਗ ਲਈ ਬਹੁਤ ਮਾਣ ਵਾਲਾ ਵਿਸ਼ਾ ਹੈ।
ਸੁਮਿਤ ਆਕਾਸ਼ਵਾਣੀ ਅਤੇ ਦੂਰਦਰਸ਼ਨ ਦਾ “ਬੀ” ਗ੍ਰੇਡ ਦਾ ਕਲਾਕਾਰ ਹੈ ਅਤੇ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿਭਿੰਨ ਸ਼ਾਸਤਰੀ ਸੰਗੀਤ ਸਮਾਗਮਾਂ ਵਿੱਚ ਆਪਣੀ ਪ੍ਰਸਤੁਤੀ ਦੇ ਚੁੱਕਿਆ ਹੈ, ਜਿਸ ਵਿੱਚ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ (ਜਲੰਧਰ), ਸੁਭਹ-ਏ-ਬਨਾਰਸ (ਵਾਰਾਣਸੀ), ਰੰਦਾਵਾ ਉਤਸਵ (ਚੰਡੀਗੜ) ਅਤੇ ਵਿਸ਼ਵਾਸ ਸੰਗੀਤ ਸਮਿਤੀ ਸਮਾਰੋਹ (ਯਮੁਨਾਨਗਰ) ਆਦਿ ਸ਼ਾਮਿਲ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply