
ਫਾਜਿਲਕਾ, 1 ਜੁਲਾਈ (ਵਿਨੀਤ ਅਰੋੜਾ) – ਬਾਪੂ ਖੁਸ਼ਦਿਲ ਸਪੋਰਟਸ ਕਲੱਬ ਪਿੰਡ ਬੰਨਾਂਵਾਲਾ ਵੱਲੋਂ ਦਸਵਾਂ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ਵਿਚ ੪੫ ਟੀਮਾਂ ਨੇ ਭਾਗ ਲਿਆ। ਫਾਇਨਲ ਮੈਚ ਪਿੰਡ ਮੋੜ ਤੇ ਬੰਨਾਂਵਾਲਾ ਦੀ ਟੀਮ ਵਿਚਕਾਰ ਹੋਇਆ। ਜਿਸ ਵਿਚ ਮੋੜ ਦੀ ਟੀਮ ੧੦੩ ਸਕੋਰ ਬਣਾ ਕੇ ਬੰਨਾਂਵਾ ਤੋਂ ੫ ਸਕੋਰ ਦੇ ਫਰਕ ਨਾਲ ਜੇਤੂ ਰਹੀ। ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਸਰਪੰਚ ਮਹਿਤਾਬ ਸਿੰਘ ਅਤੇ ਬਿੰਦੂ ਬੰਨਾਂਵਾਲਾ ਪ੍ਰਧਾਨ ਭਾਜਪਾ ਸਪੋਰਟਸ ਸੈੱਲ ਮੰਡੀ ਅਰਨੀਵਾਲਾ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਸਿੰਘ ਬਰਾੜ ਪ੍ਰਧਾਨ ਸਹਿਕਾਰੀ ਸਭਾ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਗਗਨ ਬਰਾੜ, ਗੁਰਦੀਪ ਸਿੰਘ ਮਾਨ , ਮਨਦੀਪ ਸਿੰਘ ਮਾਨ, ਨਿਸ਼ਾਨ ਸਿੰਘ ਅਤੇ ਲਖਵੀਰ ਸਿੰਘ ਤੋਂ ਇਲਾਵਾ ਟੂਰਨਾਂਮੈਂਟ ਕਮੇਟੀ ਦੇ ਮੈਂਬਰ ਜਸਦੀਪ ਮਾਨ, ਬੱਬੂ, ਕਰਨਾ, ਗੁਰਵਿੰਦਰ, ਗੋਪੀ, ਹਰਜੀਤ , ਕਾਕਾ, ਗਗਨ ਮੰਨਣ ਅਤੇ ਅਰਸ਼ ਆਦਿ ਹਾਜਰ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media