Thursday, March 19, 2026

ਅਨੇਜਾ ਪ੍ਰੋਡਕਸ਼ਨ ਨੇ ਕਰਵਾਇਆ ਮਿਸਟਰ ਐਂਡ ਮਿਸ ਐਲੀਗੇਟ-2017

ਲਵਪ੍ਰੀਤ ਸਿੰਘ ਮਿਸਟਰ ਐਂਡ ਕਵਲ ਮਿਸ ਐਲੀਗੇਟ ਦਾ ਖਿਤਾਬ ਨਾਲ ਸਨਮਾਨਿਤ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਅਮਨ) – ਅਨੇਜਾ ਪ੍ਰੋਡਕਸ਼ਨ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ਮਿਸਟਰ ਐਂਡ ਮਿਸ ਐਲੀਗੇਟ-2017 ਆਰਗੇਨਾਰੀਜਰ ਰਿਸ਼ਭ ਅਨੇਜਾ ਤੇ ਰੇਖਾ ਦੀ PPN0306201701ਅਗਵਾਈ ਵਿਚ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿਚ ਲਵਪ੍ਰੀਤ ਸਿੰਘ ਨੂੰ ਮਿਸਟਰ ਐਲੀਗੇਟ ਅਤੇ ਕਵਲ ਨੂੰ ਮਿਸ ਐਲੀਗੇਟ ਦਾ ਖਿਤਾਬ ਹਾਸਲ ਹੋਇਆ।ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਬਤੌਰ ਮੁੱਖ ਮਹਿਮਾਨ ਅਤੇ ਪੁਲਿਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਅਤੇ ਰਿਟਾਇਰਡ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਰਮਦਾਸ ਵਿਸ਼ੈਸ਼ ਮਹਿਮਨਾ ਵਜੋਂ ਸ਼ਾਮਲ ਹੋਏ ਅਤੇ ਸਾਰਿਆਂ ਨੇ ਮਿਲ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਪ੍ਰਤੀਯੋਗਤਾ ਦੇ ਨਤੀਜਿਆਂ ਦੌਰਾਨ ਹਰਪ੍ਰੀਤ ਰਿੰਕੂ ਅਤੇ ਜਾਨਵੀ ਨੂੰ ਫਸਟ ਰਨਰ-ਅਪ ਅਤੇ ਕੰਵਰਦੀਪ ਸਿੰਘ ਅਤੇ ਮਹਿਕ ਨੂੰ ਸੈਕਿੰਡ ਫਸਟ ਰਨਰ-ਅਪ ਦੇ ਖਿਤਾਬ ਨਾਲ ਨਿਵਾਜਿਆ ਗਿਆ।ਇਸ ਦੇ ਨਾਲ ਹੀ ਏ.ਸੀ.ਪੀ ਪਰਵਿੰਦਰ ਕੌਰ, ਈ.ਟੀ.ਓ ਸੁਪਨੰਦਨਦੀਪ ਕੌਰ, ਅਦਾਕਾਰ ਸਿਮਰਨ ਸਹਿਜਪਾਲ, ਪ੍ਰਿੰਸੀਪਲ ਰੇਖਾ ਮਹਾਜਨ ਅਤੇ ਰੀਆ ਖੰਨਾ ਨੂੰ ਵਿਸ਼ੇਸ਼ ਤੌਰ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਐਂਕਰਿੰਗ ਸੰਚਾਲਨ ਕਰਨ ਦੀ ਭੂਮਿਕਾ ਐਕਟਰ ਤੇ ਐਂਕਰ ਅਰਵਿੰਦਰ ਸਿੰਘ ਭੱਟੀ ਅਤੇ ਅਮਨਦੀਪ ਕੌਰ ਨੇ ਨਿਭਾਈ।ਜੱਜਾਂ ਦੀ ਭੂਮਿਕਾ ਅਦਾਕਾਰ ਤੇ ਮਾਡਲ ਸੰਦੀਪ ਬੇਦੀ, ਮਨਬੀਰ ਵਲਟੋਹਾ, ਅਦਾਕਾਰ ਰਿਚਾ ਵਸ਼ਿਸ਼ਟ ਅਤੇ ਸਨਾ ਚੰਡੋਕ ਨੇ ਨਿਭਾਈ।ਇਸ ਮੌਕੇਦਿਨੇਸ਼, ਸੰਨੀ ਮਹਿਰਾ, ਸੰਨੀ ਭਾਰਦਵਾਜ, ਸਾਹਿਲ, ਅਵਿਨਾਸ਼ ਆਦਿ ਮੌਜੂਦ ਸਨ।

ਡਾਂਸਿੰਗ ਸਟਾਰ ਸਾਇਸ਼ਾ ਨੇ ਖੱਟੀ ਵਾਹ-ਵਾਹ
ਮਿਸਟਰ ਐਂਡ ਮਿਸ ਐਲੀਗੇਟ-2017 ਦੌਰਾਨ ਨੰਨੀਂ ਡਾਂਸ ਸਟਾਰ ਸਾਇਸ਼ਾ ਨੇ ਜੈਜੀ ਬੀ ਦੇ ਗੀਤ ਤੇ ਡਾਂਸ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ।ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਆਈ ਕੁੰਵਰ ਵਿਜੇ ਪ੍ਰਤਾਪ ਸਿੰਘ.ਪੀ.ਐਸ ਸਮੇਤ ਹਾਜਰ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਨੰਨੀ ਡਾਂਸ ਸਟਾਰ ਸਾਇਸ਼ਾ ਦੀ ਭਰਪੂਰ ਹੌਸਲਾਅਫਜ਼ਾਈ ਕੀਤੀ।ਇਸ ਸਮਂੇ ਸਾਇਸ਼ਾ ਨੂੰ ਕਰਾਊਨ ਸਜਾ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply