Friday, May 8, 2026

ਲੋਕਾਂ ਨੂੰ ਪਸੰਦ ਆਵੇਗੀ ਫਿਲਮ ਪੰਜਾਬ ਸਿੰਘ – ਵਿਸ਼ਾਲ ਲਖਨਪਾਲ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਸਿੰਘ ਫਿਲਮ ਦੀ ਕਹਾਣੀ ਇੱਕ ਅਸਲ ਜਿੰਦਗੀ ਤੇ ਅਧਾਰਿਤ ਹੈ, ਜਿਸ ਦੀ ਸ਼ੂਟਿੰਗ ਪੰਜਾਬ ਦੇ PPN0706201704ਵੱਖ-ਵੱਖ ਹਿਸਿਆਂ ਦੇ ਵਿਚ ਹੋ ਰਹੀ ਹੈ।ਫਿਲਮ ਦੇ ਨਿਰਮਾਤਾ ਵਿਸ਼ਾਲ ਲਖਨਪਾਲ ਨੇ ਦੱਸਿਆ ਕੇ ਅਜੋਕੇ ਸਮਾਜ ਵਿੱਚ ਗਰੀਬ ਤੇ ਕਮਜ਼ੋਰ ਲੋਕਾਂ ਨਾਲ ਹੁੰਦੀਆਂ ਵਧੀਕੀਆਂ ਹਨ ਨੂੰ ਜੜ ਤੋਂ ਖਤਮ ਕਰਨ ਦੀ ਕਹਾਣੀ ਹੈ, ਜੋ ਲੋਕਾਂ ਨੂੰ ਪਸੰਦ ਆਵੇਗੀ।ਉਨਾਂ ਕਿਹਾ ਕਿ ਇਸ ਫਿਲਮ ਦਾ ਨਿਰਦੇਸ਼ਨ ਮਿਸਟਰ ਤਾਜ ਕਰ ਰਹੇ ਹਨ।ਫਿਲਮ ਦੇ ਵਿੱਚ ਮੁੱਖ ਤੋਰ `ਤੇ ਅਦਾਕਾਰ ਗੁਰਜਿੰਦ ਮਾਨ ਤੇ ਅਦਾਕਾਰਾ ਐਂਨੀ ਸੇਖੋਂ ਹਨ।ਇਸ ਤੋਂ ਇਲਾਵਾ ਅਸ਼ੀਸ਼ ਦੁੱਗਲ, ਤੇਜੀ ਸੰਧੂ, ਸ਼ਵੇਤਾ ਗਰੋਵਰ, ਅਰੁਣ ਬਾਲੀ, ਅਮੋਲਕ ਸਿੰਘ, ਕੁਲਜਿੰਦਰ ਸਿੱਧੂ, ਮਾਹੀ ਔਲਖ ਆਦਿ ਕੰਮ ਕਰ ਰਹੇ ਹਨ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply