Tuesday, September 22, 2026

ਨਿੰਪਾ ਨੇ ਐਸ.ਡੀ.ਐਮ.ਡੀ ਪਬਲਿਕ ਸਕੂਲ ਪੁਤਲੀਘਰ ਵਿਖੇ ਗੀਤਾ ਗਿਆਨ ਪ੍ਰਤੀਯੋਗਿਤਾ ਕਰਵਾਈ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ.ਡੀ ਪਬਲਿਕ ਸਕੂਲ ਪੁਤਲੀਘਰ ਵਿਖੇ ਨਿੰਪਾ ਸੰਸਥਾ ਵਲੋਂ ਗੀਤਾ ਗਿਆਨ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਪੰਜਵੀਂ ਤੋਂ ਦੱਸਵੀ ਕਲਾਸ ਦੇ 42 ਬਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਸਕੂਲ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਡੋਗਰਾ, ਵਿਰੇਂਦਰ ਸ਼ਰਮਾ, ਪ੍ਰਿੰਸੀਪਲ ਸੰਤੋਸ਼ ਅਰੋੜਾ, ਪਦਮ ਵਧਵਾ, ਡਾ. ਸੁਨੀਲ ਵਧਵਾ, ਜੈ ਦੇਵ ਸ਼ਰਮਾ ਮੌਜੂਦ ਸਨ। ਪ੍ਰਧਾਨ ਰਾਜ ਕੁਮਾਰ ਡੋਗਰਾ ਵਲੋਂ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ, ਚੰਚਲ ਅਤੇ ਬਿਕਰਮ ਦਾ ਧੰਨਵਾਦ ਕੀਤਾ।ਇਸ ਪ੍ਰਤੀਯੋਗਿਤਾ ਵਿੱਚ ਪੂਜਾ ਸ਼ਰਮਾ, ਸੰਗੀਤਾ ਤੇ ਗੁਰਪ੍ਰੀਤ ਕੌਰ ਦਾ ਅਹਿਮ ਯੋਗਦਾਨ ਰਿਹਾ।ਜਿਕਰਯੋਗ ਹੈ ਕਿ ਪ੍ਰਤੀਯੋਗਿਤਾ ਦੀ ਤਿਆਰੀ ਲਈ ਨਿੰਪਾ ਵਲੋਂ ਗੀਤਾ ਗਿਆਨ ਪ੍ਰਸ਼ਨਾਵਲੀ ਕਿਤਾਬ ਮੁਹੱਈਆ ਕਰਵਾਈ ਜਾਂਦੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply