ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਮੈਂਟਲ ਹਸਪਤਾਲ
ਦਾ ਦੌਰਾ ਕੀਤਾ ਗਿਆ।ਮੈਂਟਲ ਹਸਪਤਾਲ ਦੇ ਡਾਇਰੈਕਟਰ ਬੀ.ਐਲ ਗੋਇਲ ਵੱਲੋਂ ਸਾਰੇ ਅਦਾਰੇ ਦਾ ਚੱਕਰ ਲਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ ਵੱਲੋਂ ਮੈਂਟਲ ਹਸਪਤਾਲ ਵਿੱਚ ਰਹਿੰਦੇ ਮਰੀਜ਼ਾਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਮੈਡਮ ਮੋਨਿਕਾ ਸ਼ਰਮਾ ਉਥੇ ਇੱਕ ਅਨਪਛਾਤੇ ਬੱਚੇ ਨੂੰ ਮਿਲੇ, ਜਿਸ ਨੂੰ ਇੱਥੇ ਚਾਈਲਡ ਹੈਲਪਲਾਈਨ ਦੇ ਮੈਂਬਰ ਸੰਦੀਪ ਗਿੱਲ ਵੱਲੋਂ ਸਥਾਨਕ ਗੁਮਟਾਲਾ ਰੋਡ ਤੋਂ ਲਿਆਂਦਾ ਗਿਆ। ਇਸ ਸਬੰਧੀ ਅੱਜ ਡੀ.ਡੀ.ਆਰ ਕੱਟੀ ਗਈ ਹੈ।ਇਸ ਤੋਂ ਬਾਅਦ ਚਾਈਲਡ ਵੈਲਫੇਅਰ ਕਮੇਟੀ ਦੇ ਹੁਕਮਾਂ ਮੁਤਾਬਕ ਇਸ ਬੱਚੇ ਨੂੰ ਪਿੰਗਲਵਾੜਾ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ। ਇਸ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਚੁਚਨਾ ਦਿਤੀ ਗਈ ਕਿ ਬੱਚਾ ਪਿੰਗਲਵਾੜਾ ਅੰਮ੍ਰਿਤਸਰ ਵਿੱਚ ਦਾਖਲ ਹੈ ਅਤੇ ਇਸ ਸਬੰਧੀ ਪਰਿਵਾਰ ਵਾਲੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਕਲਪੀ ਝਗੜਾ ਨਿਵਾਰਣ ਕੇਂਦਰ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਵਿੱਚ ਹਾਜ਼ਰ ਹੋਣ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media