ਅਲਗੋਕੋਠੀ/ ਅਮਰਕੋਟ, 8 ਜੂਨ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਬਲਾਕ ਭਿੱਖੀਵਿੰਡ ਅਧੀਨ ਪਿੰਡ ਲਖਨਾ ਵਾਸੀ ਕਿਸਾਨ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਨੇ ਜਮੀਨੀ ਵਿਵਾਦ ਦੇ
ਚੱਲਦੇ ਰੰਜਿਸ ਤਹਿਤ ਆਪਣਾ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹ ਕੇ ਨਸ਼ਟ ਕਰ ਦੇਣ ਦੇ ਦੋਸ਼ ਲਗਾਏ ਹਨ।ਇਸ ਸੰਬਧੀ ਜਾਣਕਾਰੀ ਦੇਂਦਿਆਂ ਉਕਤ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਸ਼ਰੀਕੇ ‘ਚੋਂ ਭਰਾ ਲੱਗਦੇ ਕਿਸਾਨ ਪ੍ਰਮਜੀਤ ਸਿੰਘ ਪੁੱਤਰ ਬੋਹੜ ਸਿੰਘ ਨਾਲ ਰਕਬਾ ਸਾਂਝਾ ਸੀ ਤੇ ਪ੍ਰੀਵਾਰਾਂ ਦੀ ਵੰਡ ਮੁਤਾਬਿਕ ਉਸ ਨੂੰ ਤੇ ਉਕਤ ਭਰਾ ਨੂੰ 68 ਕਨਾਲ 7 ਮਰਲੇ ਦੇ ਹਿਸਾਬ ਜਮੀਨ ਆਉਂਦੀ ਹੈ ਅਤੇ ਉਸ ਦੇ ਕੋਲ ਹਿਸੇ ਦੀ ਜਮੀਨ ਨਾਲੋਂ ਇੱਕ ਕਨਾਲ ਜਮੀਨ ਘੱਟ ਵਗਦੀ ਹੈ।ਪੀੜਤ ਕਿਸਾਨ ਨੇ ਅੱਗੇ ਦੱਸਿਆ ਕਿ ਇਸ ਜਮੀਨੀ ਵਿਵਾਦ ਦੇ ਚੱਲਦੇ ਨਿਪਟਾਰੇ ਲਈ ਪਟਵਾਰੀ, ਨੰਬਰਦਾਰ ਤੇ ਪਿੰਡ ਦੇ ਮੋਹਤਬਾਰਾਂ ਦੀ ਹਾਜਰੀ ‘ਚ ਹੋਏ ਸਮਝੌਤੇ ਤਹਿਤ ਉਸ ਨੇ ਬਣਦੀ ਜਮੀਨ ਆਪਣੀ ਜਮੀਨ ਨਾਲ ਮਿਲਾ ਲਈ।ਪੀੜਤ ਕਿਸਾਨ ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਹੋਏ ਸਮਝੌਤੇ ਤੋਂ ਮੁਨੱਕਰ ਹੋ ਕੇ ਪ੍ਰਮਜੀਤ ਸਿੰਘ ਨੇ ਰੱਜਿਸ਼ ਤਹਿਤ ਉਸ ਦੀ ਜਮੀਨ ਚੋਂ ਅੱਧਾ ਏਕੜ ਹਰਾ ਚਾਰਾ ਤੇ ਇੱਕ ਕਨਾਲ ਝੋਨੇ ਦੀ ਪਨੀਰੀ ਵਾਹ ਕੇ ਨਸਟ ਕਰ ਦਿੱਤੀ ਹੈ।ਜਿਸ ਨਾਲ ਉਸ ਦਾ ਕਾਫੀ ਮਾਲੀ ਨੁਕਸਾਨ ਹੋ ਹੋਇਆ ਹੈ।ਇਸ ਸੰਬੰਧੀ ਦੂਜੀ ਧਿਰ ਨਾਲ ਰਾਬਤਾ ਕਰਨ ‘ਤੇ ਪ੍ਰਮਜੀਤ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਆਪਣੀ ਜਮੀਨ ਹੀ ਵਾਹੀ ਹੈ।ਜਦੋਂ ਕਿ ਇਸ ਸੰਬੰਧੀ ਪਟਵਾਰੀ ਨਿਰਮਲ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media