Tuesday, August 11, 2026

ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ 10 ਨੂੰ

‘ਜਿਨੀ ਚੱਲਣਾ ਜਾਣਿਆ’ ਕਿਤਾਬ ਵੀ ਹੋਵੇਗੀ ਰਲੀਜ਼

ਸੰਦੌੜ, 8 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਇਮਾਮਗੜ੍ਹ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਬਾਬਾ ਰਾਮਾਨੰਦ ਜੀ ਦੀ 35ਵੀਂ ਬਰਸੀ ਦੇ ਸੰਬੰਧ PPN0806201702ਵਿੱਚ ਸਾਲਾਨਾ ਗੁਰਮਤਿ ਸਮਾਗਮ ਡੇਰਾ ਇਮਾਮਗੜ੍ਹ (ਮਲੇਰਕੋਟਲਾ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਪਾਲ ਦਾਸ ਦੀ ਦੇਖ ਰੇਖ ਹੇਠ 10 ਜੂਨ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਬੁਲਾਰੇ ਭਾਈ ਗੁਰਜੰਟ ਸਿੰਘ ਨੇ ਦਸਿਆ ਕਿ ਇਹ ਸਮਾਗਮ 4 ਜੂਨ ਤੋਂ ਆਰੰਭ ਹੋ ਚੁੱਕੇ ਹਨ।ਉਨਾਂ ਕਿਹਾ ਕਿ ਗੁਰਮਤਿ ਸਮਾਗਮ ਵਿੱਚ ਸਾਰੇ ਧਰਮਾਂ ਦੇ ਮਹਾਂਪੁਰਖ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਇਸ ਮੌਕੇ ”ਜਿਨੀ ਚਲਣੁ ਜਾਣਿਆ” ਕਿਤਾਬ ਵੀ ਰਲੀਜ਼ ਕੀਤੀ ਜਾਵੇਗੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply