Thursday, May 28, 2026

ਕਿਸਾਨ ਨੇ ਕਿਸਾਨ ‘ਤੇ ਲਾਏ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹੁਣ ਦੇ ਦੋਸ਼

ਅਲਗੋਕੋਠੀ/ ਅਮਰਕੋਟ, 8 ਜੂਨ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਬਲਾਕ ਭਿੱਖੀਵਿੰਡ ਅਧੀਨ ਪਿੰਡ ਲਖਨਾ ਵਾਸੀ ਕਿਸਾਨ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਨੇ ਜਮੀਨੀ ਵਿਵਾਦ ਦੇ PPN0806201701ਚੱਲਦੇ ਰੰਜਿਸ ਤਹਿਤ ਆਪਣਾ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹ ਕੇ ਨਸ਼ਟ ਕਰ ਦੇਣ ਦੇ ਦੋਸ਼ ਲਗਾਏ ਹਨ।ਇਸ ਸੰਬਧੀ ਜਾਣਕਾਰੀ ਦੇਂਦਿਆਂ ਉਕਤ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਸ਼ਰੀਕੇ ‘ਚੋਂ ਭਰਾ ਲੱਗਦੇ ਕਿਸਾਨ ਪ੍ਰਮਜੀਤ ਸਿੰਘ ਪੁੱਤਰ ਬੋਹੜ ਸਿੰਘ ਨਾਲ ਰਕਬਾ ਸਾਂਝਾ ਸੀ ਤੇ ਪ੍ਰੀਵਾਰਾਂ ਦੀ ਵੰਡ ਮੁਤਾਬਿਕ ਉਸ ਨੂੰ ਤੇ ਉਕਤ ਭਰਾ ਨੂੰ 68 ਕਨਾਲ 7 ਮਰਲੇ ਦੇ ਹਿਸਾਬ ਜਮੀਨ ਆਉਂਦੀ ਹੈ ਅਤੇ ਉਸ ਦੇ ਕੋਲ ਹਿਸੇ ਦੀ ਜਮੀਨ ਨਾਲੋਂ ਇੱਕ ਕਨਾਲ ਜਮੀਨ ਘੱਟ ਵਗਦੀ ਹੈ।ਪੀੜਤ ਕਿਸਾਨ ਨੇ ਅੱਗੇ ਦੱਸਿਆ ਕਿ ਇਸ ਜਮੀਨੀ ਵਿਵਾਦ ਦੇ ਚੱਲਦੇ ਨਿਪਟਾਰੇ ਲਈ ਪਟਵਾਰੀ, ਨੰਬਰਦਾਰ ਤੇ ਪਿੰਡ ਦੇ ਮੋਹਤਬਾਰਾਂ ਦੀ ਹਾਜਰੀ ‘ਚ ਹੋਏ ਸਮਝੌਤੇ ਤਹਿਤ ਉਸ ਨੇ ਬਣਦੀ ਜਮੀਨ ਆਪਣੀ ਜਮੀਨ ਨਾਲ ਮਿਲਾ ਲਈ।ਪੀੜਤ ਕਿਸਾਨ ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਹੋਏ ਸਮਝੌਤੇ ਤੋਂ ਮੁਨੱਕਰ ਹੋ ਕੇ ਪ੍ਰਮਜੀਤ ਸਿੰਘ ਨੇ ਰੱਜਿਸ਼ ਤਹਿਤ ਉਸ ਦੀ ਜਮੀਨ ਚੋਂ ਅੱਧਾ ਏਕੜ ਹਰਾ ਚਾਰਾ ਤੇ ਇੱਕ ਕਨਾਲ ਝੋਨੇ ਦੀ ਪਨੀਰੀ ਵਾਹ ਕੇ ਨਸਟ ਕਰ ਦਿੱਤੀ ਹੈ।ਜਿਸ ਨਾਲ ਉਸ ਦਾ ਕਾਫੀ ਮਾਲੀ ਨੁਕਸਾਨ ਹੋ ਹੋਇਆ ਹੈ।ਇਸ ਸੰਬੰਧੀ ਦੂਜੀ ਧਿਰ ਨਾਲ ਰਾਬਤਾ ਕਰਨ ‘ਤੇ ਪ੍ਰਮਜੀਤ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਆਪਣੀ ਜਮੀਨ ਹੀ ਵਾਹੀ ਹੈ।ਜਦੋਂ ਕਿ ਇਸ ਸੰਬੰਧੀ ਪਟਵਾਰੀ ਨਿਰਮਲ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply