ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮਨੁੱਖਤਾ ਦੇ ਭਲੇ ਅਤੇ ਲੋੜਵੰਦ ਰੋਗੀਆਂ ਦੀ ਸੇਵਾ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਵਲੋਂ
ਸ੍ਰੀ ਹਰਿੰਮਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਂਲੂਆਂ ਲਈ ਚੌਕ ਘਿਓ ਮੰਡੀ ਵਿਖੇ ਠੰਡੇ ਜਲ ਦੀ ਛਬੀਲ ਪੱਕੇ ਤੌਰ ‘ਤੇ ਸਤਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਬਾਬਾ ਦਲਬੀਰ ਸਿੰਘ ਕਾਰ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਨੇ ਕੀਤਾ। ਇਸ ਸਮੇਂ ਗੱਲਬਾਤ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਤੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਪੇਸ਼ ਆ ਰਹੀ ਕਮੀ ਨੂੰ ਦੇਖਦਿਆਂ ਇਹ ਛਬੀਲ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਵਲੋਂ ਨਿੱਜੀ ਜਗ੍ਹਾ ਵਿਚੋਂ ਸਥਾਨ ਦੇਣ ਦੀ ਪੇਸ਼ਕਸ਼ ਕੀਤੇ ਜਾਣ ‘ਤੇ ਸਥਾਪਿਤ ਕੀਤੀ ਗਈ ਹੈ।ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਛਬੀਲ ਸਵੇਰੇ 8.00 ਵਜੇ ਤੋਂ ਸ਼ਾਮ 5.00 ਵਜੇ ਤੱਕ ਚੱਲੇਗੀ ਅਤੇ ਆਰ.ਓ ਦਾ ਫਿਲਟਰ ਕੀਤਾ ਠੰਡਾ ਪਾਣੀ ਸੰਗਤਾਂ ਨੂੰ ਛਕਾਇਆ ਜਾਵੇਗਾ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਜੋਗਿੰਦਰ ਸਿੰਘ ਟੰਡਨ, ਜਸਬੀਰ ਸਿੰਘ ਸੇਠੀ, ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਬੱਗਾ, ਇੰਜ. ਦਰਸ਼ਨ ਸਿੰਘ, ਦਰਸ਼ਨ ਸਿੰਘ ਚਾਨੀ, ਚਰਨਜੀਤ ਸਿੰਘ ਵਾਲੀਆ, ਪੀ.ਪੀ ਮੱਕੜ, ਤਰਨਬੀਰ ਸਿੰਘ ਚੱਢਾ, ਮਨਿੰਦਰ ਸਿੰਘ, ਡਾ. ਰਣਜੀਤ ਸਿੰਘ ਬੁੱਟਰ, ਤਜਿੰਦਰ ਸਿੰਘ ਫੋਰਮੈਨ, ਗੁਰਮੀਤ ਸਿੰਘ ਤੇ ਕਰਤਾਰ ਸਿੰਘ ਆਦਿ ਮੌਜੂਦ ਸਨ।
ਜਿਕਰਯੋਗ ਹੈ ਕਿ ਸੁਸਾਇਟੀ ਵਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਲਈ ਮਾਲੀ ਮਦਦ ਤੋਂ ਇਲਾਵਾ ਦੋ ਹਸਪਤਾਲ, ਚਾਰ ਡਿਸਪੈਂਸਰੀਆਂ, ਦੋ ਫੀਜੀਓਥਰੈਪੀ ਕੇਂਦਰ, 1 ਮੋਬਾਇਲ ਡਿਸਪੈਂਸਰੀ ਅਤੇ ਇੱਕ ਐਂਬੂਲੈਂਸ ਕਮ ਅੰਤਿਮ ਯਾਤਰਾ ਵੈਨ ਤੋਂ ਦੇ ਨਾਲ ਨਾਲ ਇੱਕ ਛਬੀਲ ਜਿਲਾ ਕਚਹਿਰੀ ‘ਚ ਸਫਲਤਾ ਸਹਿਤ ਚਲਾਈ ਜਾ ਰਹੀ ਹੈ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media