Friday, August 14, 2026

ਗਰਮੀ ਦੇ ਮੱਦੇਨਜ਼ਰ ਸ਼ਰਧਾਲੂ ਸੰਗਤਾਂ ਤੇ ਆਮ ਜਨਤਾ ਲਈ ਸਥਾਪਿਤ ਕੀਤੀ ਛਬੀਲ

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮਨੁੱਖਤਾ ਦੇ ਭਲੇ ਅਤੇ ਲੋੜਵੰਦ ਰੋਗੀਆਂ ਦੀ ਸੇਵਾ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਵਲੋਂ PPN0806201704ਸ੍ਰੀ ਹਰਿੰਮਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਂਲੂਆਂ ਲਈ ਚੌਕ ਘਿਓ ਮੰਡੀ ਵਿਖੇ ਠੰਡੇ ਜਲ ਦੀ ਛਬੀਲ ਪੱਕੇ ਤੌਰ ‘ਤੇ ਸਤਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਬਾਬਾ ਦਲਬੀਰ ਸਿੰਘ ਕਾਰ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਨੇ ਕੀਤਾ। ਇਸ ਸਮੇਂ ਗੱਲਬਾਤ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਤੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਪੇਸ਼ ਆ ਰਹੀ ਕਮੀ ਨੂੰ ਦੇਖਦਿਆਂ ਇਹ ਛਬੀਲ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਵਲੋਂ ਨਿੱਜੀ ਜਗ੍ਹਾ ਵਿਚੋਂ ਸਥਾਨ ਦੇਣ ਦੀ ਪੇਸ਼ਕਸ਼ ਕੀਤੇ ਜਾਣ ‘ਤੇ ਸਥਾਪਿਤ ਕੀਤੀ ਗਈ ਹੈ।ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਛਬੀਲ ਸਵੇਰੇ 8.00 ਵਜੇ ਤੋਂ ਸ਼ਾਮ 5.00 ਵਜੇ ਤੱਕ ਚੱਲੇਗੀ ਅਤੇ ਆਰ.ਓ ਦਾ ਫਿਲਟਰ ਕੀਤਾ ਠੰਡਾ ਪਾਣੀ ਸੰਗਤਾਂ ਨੂੰ ਛਕਾਇਆ ਜਾਵੇਗਾ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਜੋਗਿੰਦਰ ਸਿੰਘ ਟੰਡਨ, ਜਸਬੀਰ ਸਿੰਘ ਸੇਠੀ, ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਬੱਗਾ, ਇੰਜ. ਦਰਸ਼ਨ ਸਿੰਘ, ਦਰਸ਼ਨ ਸਿੰਘ ਚਾਨੀ, ਚਰਨਜੀਤ ਸਿੰਘ ਵਾਲੀਆ, ਪੀ.ਪੀ ਮੱਕੜ, ਤਰਨਬੀਰ ਸਿੰਘ ਚੱਢਾ, ਮਨਿੰਦਰ ਸਿੰਘ, ਡਾ. ਰਣਜੀਤ ਸਿੰਘ ਬੁੱਟਰ, ਤਜਿੰਦਰ ਸਿੰਘ ਫੋਰਮੈਨ, ਗੁਰਮੀਤ ਸਿੰਘ ਤੇ ਕਰਤਾਰ ਸਿੰਘ ਆਦਿ ਮੌਜੂਦ ਸਨ।
ਜਿਕਰਯੋਗ ਹੈ ਕਿ ਸੁਸਾਇਟੀ ਵਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਲਈ ਮਾਲੀ ਮਦਦ ਤੋਂ ਇਲਾਵਾ ਦੋ ਹਸਪਤਾਲ, ਚਾਰ ਡਿਸਪੈਂਸਰੀਆਂ, ਦੋ ਫੀਜੀਓਥਰੈਪੀ ਕੇਂਦਰ, 1 ਮੋਬਾਇਲ ਡਿਸਪੈਂਸਰੀ ਅਤੇ ਇੱਕ ਐਂਬੂਲੈਂਸ ਕਮ ਅੰਤਿਮ ਯਾਤਰਾ ਵੈਨ ਤੋਂ ਦੇ ਨਾਲ ਨਾਲ ਇੱਕ ਛਬੀਲ ਜਿਲਾ ਕਚਹਿਰੀ ‘ਚ ਸਫਲਤਾ ਸਹਿਤ ਚਲਾਈ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply