ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਇਪਟਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨੂੰ ਪੱਤਰ ਲਿਖਣ, ਸਭਿਆਚਾਰਕ ਮੰਤਰਾਲਾ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਰਾਬਤਾ ਕਰਨ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ ਫੂਲਕਾ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੇ ਆਉਣ ਵਾਲੇ ਸ਼ੈਸ਼ਨ ਦੌਰਾਨ ਮੁੱਦਾ ਉਠਾਉਣ ਸਬੰਧੀ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪੰਜਾਬੀ ਸਮਾਜ ਵਿਚ ਨਸ਼ਿਆਂ, ਲੱਚਰਤਾ, ਅਸ਼ਲੀਲਤਾ ਅਤੇ ਹਿੰਸਕ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਜ਼ਹਿਨੀ ਤੌਰ ’ਤੇ ਬਿਮਾਰ ਕਰਨ ਲਈ ਜ਼ਿੁੰਮੇਵਾਰ ਟੀ.ਵੀ ਚੈਨਲਾਂ, ਗਾਇਕਾਂ ਅਤੇ ਗੀਤਕਾਰਾਂ ’ਤੇ ਪਾਬੰਦੀ ਲਈ ਸੈਂਸਰ ਬੋਰਡ ਅਤੇ ਸੰਵਿਧਾਨ ਵਿਚ ਮੌਜੂਦ ਕਾਨੂੰਨ ਦੀ ਸਖਤੀ ਨਾਲ ਰੋਕਣ ਲਈ ਗੰਭੀਰ ਯਤਨ ਕਰਨ।
ਇਹ ਜਾਣਕਾਰੀ ਦਿੰਦੇ ਇਪਟਾ ਪੰਜਾਬ ਦੇ ਪ੍ਰਧਾਨ ਨਾਟ-ਕਰਮੀ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਨਾਟਕਾਕਾਰ, ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਵੈਸੇ ਤਾਂ ਟੀ.ਵੀ ਚੈਨਲਾਂ ਅਤੇ ਫਿਲਮਾਂ ਵਿਚ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤਾਂ ਅਤੇ ਹੋਰ ਪ੍ਰਸਾਰਨਾਂ ’ਤੇ ਪਾਬੰਧੀ ਲਈ ਸੈਂਸਰ ਬੋਰਡ ਅਤੇ ਭਾਰਤੀ ਸੰਵਿਧਾਨ ਵਿਚ ਪਹਿਲੋਂ ਹੀ ਵਿਵਸਥਾ ਹੈ, ਪਰ ਸਹੀ ਅਰਥਾਂ ਵਿਚ ਲਾਗੂ ਨਹੀਂ ਹੋ ਰਹੇ।ਪਹਿਲਾਂ ਹੀ ਸਰਕਾਰ ਨੇ ਵਿਦੇਸ਼ੀ ਧਰਤੀ ਤੋਂ ਚੈਨਲਾਂ ਦੇ ਪ੍ਰੋਗਰਾਮਾਂ ਦੀ ਅਪ-ਲਿੰਕਿੰਗ ਕਰਨ ਦੀ ਇਜ਼ਾਜਤ ਦੇ ਕੇ ਪ੍ਰਾਈਵੇਟ ਚੈਨਲਾਂ ਨੂੰ ਮਨ ਆਈਆਂ ਕਰਨ ਦੀ ਖੁੱਲ ਦੇ ਦਿੱਤੀ ਹੈ।ਇਸ ਨਾਲ ਜਿਸ ਮੁਲਕ ਤੋਂ ਅਪ-ਲਿੰਕਿੰਗ ਹੁੰਦੀ ਹੈ, ਉਥੇ ਦੇ ਪ੍ਰਸਾਰਨ ਨਿਯਮ ਲਾਗੂ ਹੁੰਦੇ ਹਨ। ਜਿਹੜੀ ਪ੍ਰਸਾਰਨ ਸਮੱਗਰੀ ਸਾਡੀ ਪੀੜੀ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ।ਉਸ ਨੂੰ ਵਿਦੇਸ਼ੀ ਖੁੱਲਾ ਸਭਿਆਚਾਰ ਸਧਾਰਣ ਵਰਤਾਰੇ ਦੇ ਤੌਰ ’ਤੇ ਲੈਂਦਾ ਹੈ ਰਹਿੰਦੀ-ਖਹੁੰਦੀ ਕਸਰ ਐਫ.ਡੀ.ਆਈ ਨੇ ਟੀ.ਵੀ ਚੈਨਲਾਂ ਦੀ ਨਿੱਜੀ ਹਿੱਸੇਦਾਰੀ ਵਧਾ ਕੇ ਪੂਰੀ ਕਰ ਦਿੱਤੀ ਹੈ।
ਉਨਾਂ ਅੱਗੇ ਕਿਹਾ ਕਿ ਪੁਰਾਣੇ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਬਣਾਉਣ ਲਈ ਬੰਬਾਂ, ਬੰਦੂਕਾਂ, ਤੋਪਾਂ ਤੇ ਮਜ਼ਾਇਲਾਂ ਦੀ ਲੋੜ ਨਹੀਂ।ਉਸ ਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ-ਬ-ਖੁਦ ਗੁਲਾਮ ਬਣ ਜਾਵੇਗਾ।ਸਾਮਰਾਜੀ ਤਾਕਤਾਂ ਵੱਲੋਂ ਸਾਡੇ ਮੁਲਕ ’ਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਪੰਜਾਬੀ ਅਤੇ ਭਾਰਤੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ’ਤੇ ਹਮਲੇ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤ ਦੀ ਅਜ਼ਾਦੀ ਬੁਰੀ ਤਰਾਂ ਖਤਰੇ ਵਿਚ ਹੈ।ਇਸ ਵੱਗ ਰਹੀ ਇਨਸਾਨੀਅਤ ਵਿਰੋਧੀ ਹਵਾਂ ਨੂੰ ਠੱਲਣਾ ਕੱਲੇ-ਕਾਰੇ ਵਿਅਕਤੀ ਜਾਂ ਸੰਸਥਾਂ ਦੇ ਵੱਸ ਦੀ ਗੱਲ ਨਹੀਂ, ਸਗੋਂ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਵੀ ਲੋੜ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media