Saturday, June 27, 2026

9ਟੂ9 ਐਂਟਰਟੇਨਮੈਂਟ ਵਲੋਂ ਮਿਸਜ਼ ਪੰਜਾਬ ਦੇ ਆਡੀਸ਼ਨ 18 ਜੂਨ ਨੂੰ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ  ਮਨਜੀਤ ਸਿੰਘ)  – 9ਟੂ9 ਐਂਟਰਟੇਨਮੈਂਟ ਵਲੋਂ 18 ਜੂਨ ਨੂੰ ਹੋਟਲ ਬੈਸਟ ਵੈਸਟਰਨ ਵਿਖੇ ਕਰਵਾਏ ਜਾ ਰਹੇ ਮਿਸਜ਼ ਪੰਜਾਬ ਦੇ ਆਡੀਸ਼ਨ ਵਿੱਚ ਪੰਜਾਬ ਭਰ ਤੋਂ

ਫਾਈਲ ਫੋਟੋ- ਆਪਣੇ ਬਿਹਤਰੀਨ ਅੰਦਾਜ਼ ਵਿੱਚ ਮੈਡਮ ਰੇਖਾ ਮਹਾਜਨ।
ਫਾਈਲ ਫੋਟੋ- ਆਪਣੇ ਬਿਹਤਰੀਨ ਅੰਦਾਜ਼ ਵਿੱਚ ਮੈਡਮ ਰੇਖਾ ਮਹਾਜਨ।

ਸ਼ਾਦੀਸ਼ੁਦਾ ਔਰਤਾਂ ਹਿੱਸਾ ਲੈ ਰਹੀਆਂ ਹਨ।ਇਸ ਸਬੰਧੀ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸਮਾਜ ਸੇਵੀ ਪ੍ਰਿੰ: ਰੇਖਾ ਮਹਾਜਨ ਨੇ ਦੱਸਿਆ ਕਿ ਅਜੋਕੇ ਸਮੇਂ ਦੀਆਂ ਔਰਤਾਂ ਘਰ ਵਿੱਚ ਬੈਠ ਕੇ ਰਸੋਈ ਅਤੇ ਬੱਚੇ ਪਾਲਣ ਤੋਂ ਇਲਾਵਾ ਰੈਂਪ ‘ਤੇ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ, ਇਸ ਲਈ ਉਨਾਂ ਨੂੰ ਅਹਿੀਆਂ ਗਤੀਵਿਧੀਆਂ ’ਚ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ।ਇਸ ਸਮੇਂ 9ਟੂ9 ਐਂਟਰਟੇਮੈਂਟ ਦੇ ਪਰਮਿੰਦਰ ਸਿੰਘ ਤੇ ਜਸਵਿੰਦਰ ਰਾਜਾ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਘਰੇਲੂ ਔਰਤਾਂ ਦੀ ਕਲਾ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣਾ ਹੈ, ਕਿਉਂਕਿ ਉਹਨਾਂ ਨੇ ਆਪਣੇ ਮਿਹਨਤ ‘ਤੇ ਦ੍ਰਿੜ ਇਰਾਦੇ ਨਾਲ ਸਾਰਿਆਂ ਨੂੰ ਦਿਖਾ ਦਿੱਤਾ ਹੈ ਕਿ ਉਹ ਵੀ ਮਰਦਾਂ ਤੋਂ ਕਿਸੇ ਗੱਲੋਂ ਘੱਟ ਨਹੀਂ ਹਨ।ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਆਡੀਸ਼ਨ ਦੌਰਾਨ ਜੱਜਾਂ ਦੀ ਅਹਿਮ ਭੂਮਿਕਾ ਰੇਖਾ ਮਹਾਜਨ, ਐਕਟਰਸ ਪ੍ਰੀਤ ਔਲਖ, ਪੰਜਾਬੀ ਸਿੰਗਰ ਅਮਾਨਤ ਪ੍ਰੀਤ ਅਤੇ ਪਵਨ ਆਦਿ ਨਿਭਾਉਣਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply