ਬਠਿੰਡਾ, 19 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਡੇ ਵੱਡੇ ਬੋਰਡਾਂ ਨੂੰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈੇ।ਇਸ ਮੌਕੇ
ਸ਼ਹਿਰ ਦੀ ਕੋਰਟ ਰੋਡ, ਬੱਸ ਸਟੈਂਡ ’ਤੇ ਲੱਗੇ ਵੱਡੇ ਵੱਡੇ ਬੋਰਡਾਂ ਨੂੰ ਉਨਾਂ ਵਲੋਂ ਲਹਿਆ ਗਿਆ।ਸੁਪਰਡੈਂਟ ਰਵੀ ਲੂਨਾ, ਇੰਸਪੈਕਟਰ ਗੁਰਦੀਪ ਸਿੰਘ, ਸਹਾਇਕ ਗੁਰਦੀਪ ਸਿੰਘ ਪੰਮੀ ਅਤੇ ਭੋਲਾ ਸਿੰਘ ਨੇ ਆਪਣੀ ਅਗਵਾਈ ਵਿਚ ਬਰੋਡ ਲਾਉਣੇ ਸ਼ੁਰੂ ਕਰਵਾਏ ਉਨਾਂ ਕਿਹਾ ਕਿ ਕੰਪਨੀਆਂ ਵੱਡੇ ਵੱਡੇ ਬੋਰਡ ਲਗਾਉਣੇ ਤਾਂ ਸ਼ੁਰੂ ਕਰ ਦਿੰਦੀਆਂ ਹਨ ਪ੍ਰੰਤੂ ਟੈਕਸ ਭਰਨ ਦਾ ਨਾਮ ਨਹੀ ਲੈਂਦੀਆਂ। ਦੁਕਾਨਦਾਰਾਂ ਨੇ ਇਸ ਦਾ ਰੋਸ ਕੀਤਾ ਤਾਂ ਉਨਾਂ ਕਿਹਾ ਕਿ ਤੁਸੀ ਆਪਣੀ ਦੁਕਾਨ ਦਾ ਨਾਮ ਲਿਖ ਸਕਦੇ ਹੋ ਲੇਕਿਨ ਕਿਸੇ ਕੰਪਨੀ ਦੀ ਇਸ਼ਤਿਹਾਰਬਾਜ਼ੀ ਨਹੀ ਕਰ ਸਕਦੇ।ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਜਿਸ ਵਿੀ ਦੁਕਾਨ ਦਾ ਬੋਰਡ ਲਾਹਿਆ ਗਿਆ, ਉਸ ਦੁਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ।ਇਸ ਮੌਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਵੀ ਕੀਤੀਆਂ ਹੁਣ ਕਲ ਭਾਵ ਕਿ ਅੱਜ ਸਵੇਰੇ 10 ਵਜੇ ਕਮਿਸ਼ਨਰ ਨਗਰ ਨਿਗਮ ਨੂੰ ਮਿਲਣ ਦਾ ਸਮਾਂ ਤਹਿ ਹੋਇਆ ਜਿਸ ਵਿਚ ਫੈਸਲਾ ਇਹ ਹੋਵੇਗਾ ਕਿ ਦੁਕਾਨਦਾਰ ਬੋਰਡ ਆਪ ਲਾਉਣ ਕਿ ਨਗਰ ਨਿਗਮ।ਇਸ ਮੌਕੇ ਪਰਮਜੀਤ ਸਿੰਘ ਏ.ਐਸ.ਆਈ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media