ਮੈਂਬਰਾਂ ਦੀਆਂ ਸਬ ਕਮੇਟੀਆਂ ਦਾ ਗਠਨ
ਮਾਲੇਰਕੋਟਲਾ (ਸੰਦੌੜ), 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੁਸਲਮਾਨਾਂ ਦੇ ਪ੍ਰਸਿੱਧ ਤਿਉਹਾਰ ਈਦ-ਉਲ-ਫੀਤਰ ਦੀ ਆਮਦ ਨੂੰ ਲੈ ਕੇ ਇੱਥੇ ਇੰਤਜ਼ਾਮੀਆ ਕਮੇਟੀ ਵੱਡੀ
ਈਦਗਾਹ ਮਾਲੇਰਕੋਟਲਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਮੁਹੰਮਦ ਨਾਸਰ ਨੇ ਕੀਤੀ ਅਤੇ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਚੋਧਰੀ ਮੁਹੰਮਦ ਸਈਦ ਨੇ ਚਲਾਈ। ਇਸ ਸਮੇਂ ਆ ਰਹੇ ਈਦ-ਉਲ-ਫੀਤਰ ਦੇ ਤਿਉਹਾਰ ਨੂੰ ਲੈ ਕੇ ਮੈਂਬਰਾਂ ਦੀਆਂ ਜਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ।ਇਹ ਫੈਸਲਾ ਕੀਤਾ ਗਿਆ ਕਿ ਸਥਾਨਕ ਨਗਰ ਕੋਂਸਲ ਦੇ ਈ.ਓ ਤੇ ਪ੍ਰਧਾਨ ਨੂੰ ਈਦਗਾਹ ਨੇੜੇ ਸੀਵਰੇਜ ਪ੍ਰਬੰਧਾਂ, ਸਫਾਈ ਪ੍ਰਬੰਧਾਂ ਤੇ ਪੈਚਵਰਕ ਤੇ ਲਾਇਟਾਂ ਸਬੰਧੀ ਇੱਕ ਵਫਦ ਮਿਲਕੇ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਏਗਾ, ਤਾਂ ਜੋ ਈਦ ਦੇ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸ ਮੌਕੇ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਈਦ-ਉਲ-ਫੀਤਰ ਦੀ ਨਮਾਜ਼ ਪਹਿਲਾਂ ਦੀ ਤਰ੍ਹਾਂ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ ਪੰਜਾਬ) ਵੱਲੋਂ ਸਵੇਰੇ 9:00 ਵਜੇ ਅਦਾ ਕਰਵਾਈ ਜਾਵੇਗੀ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਮੌਜੂਦ ਮੈਂਬਰਾਂ ’ਚ ਪ੍ਰਿੰਸੀਪਲ ਅਸਰਾਰ ਨਿਜਾਮੀ, ਮੁਹੰਮਦ ਸਲੀਮ, ਮੁਹੰਮਦ ਸ਼ਕੀਲ, ਅਸ਼ਰਫ ਨੰਦਨ, ਮੁਹੰਮਦ ਉਸਮਾਨ ਸਿੱਦੀਕੀ, ਪੱਪੂ ਪਹਿਲਵਾਨ, ਅਕਬਰ ਬੱਫਾ, ਮੁਹੰਮਦ ਨਜ਼ੀਰ (ਵਸੀਕਾ ਨਵੀਸ), ਕੋਂਸਲਰ ਮੁਹੰਮਦ ਨਜ਼ੀਰ, ਜ਼ਹੂਰ ਅਹਿਮਦ ਚੋਹਾਨ, ਮੁਹੰਮਦ ਸ਼ਫੀਕ ਭੋਲਾ, ਮੁਹੰਮਦ ਸ਼ੋਕਤ, ਮੁਹੰਮਦ ਸ਼ਾਹਿਦ, ਠੇਕੇਦਾਰ ਮੁਹੰਮਦ ਸ਼ਰੀਫ ਬੱਗਾ, ਠੇਕੇਦਾਰ ਮੁਹੰਮਦ ਅਸ਼ਰਫ, ਅਸਲਮ ਬਾਚੀ, ਡਾ. ਅਬਦੁਲ ਗੱਫਾਰ, ਮੁਹੰਮਦ ਹੁਸੈਨ ਲਾਲੀ ਆਦਿ ਵੀ ਮੋਜੂਦ ਸਨ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media