ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਅੰਮਿ੍ਰਤਸਰ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ. ਸਕੂਲ ਝੀਤਾ ਕਲਾਂ
ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਮੈਣੀ ਦੀ ਪ੍ਰਧਾਨਗੀ ਹੇਠ ਸਮਰ ਕੈਂਪ ਸ੍ਰੀ ਸੰਜੇ ਕੁਮਾਰ ਆਰਡ ਐਂਡ ਕਰਾਫਟ ਦੀ ਦੇਖਰੇਖ ਵਿੱਚ ਲਗਾਇਆ ਗਿਆ।ਇਸ ਸਮਰ ਕੈਂਪ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੂੰ ਪੇਪਰ ਕਟਿੰਗ, ਕਠਪੁਤਲੀਆਂ ਬਣਾਉਣੀਆਂ, ਮੁਖੋਟੇ ਬਣਾਉਣਾ, ਲਿਫਾਫੇ (ਦਫ਼ਤਰੀ ਅਤੇ ਸ਼ਗਨ ਵਾਲੇ) ਬਣਾਉਣੇ ਅਤੇ ਹੋਰ ਬਹੁਤ ਤਰਾਂ ਦਾ ਕਰਾਫਟ ਵਰਕ ਕਰਵਾਇਆ ਗਿਆ। ਕੈਲੀਗ੍ਰਾਫੀ ਸੰਬੰਧੀ ਮੁਕਾਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਸਮਰ ਕੈਂਪ ਵਿੱਚ ਸ੍ਰੀਮਤੀ ਵੰਦਨਾ ਸ਼ਰਮਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਭੁਪਿੰਦਰ ਕੌਰ ਅਤੇ ਸ੍ਰੀਮਤੀ ਮਨਦੀਪ ਕੌਰ ਨੇ ਹਿੱਸਾ ਲਿਆ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media