ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਗੁਰਮੀਤ ਸੰਧੂ) – ਬੀਤੇ ਦਿਨੀ ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਦੋਰਾਨ ਬੇਹਤਰ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀ
ਤੇ ਕੋਮੀ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਨੂੰ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਜਨਮ ਸਥਾਨ ਗੁਰਦੁਅਰਾ ਸ਼ਹੀਦ ਬਾਬਾ ਨੋਧ ਸਿੰਘ ਚੀਚਾ ਦੇ ਮੁੱਖ ਸੇਵਾਦਾਰ ਬਾਬਾ ਨੋਨਿਹਾਲ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਕੇ.ਵੀ-1 ਸਦਰ ਕੈਂਟ ਦੇ ਵਿਦਿਆਰਥੀ ਸ਼ੈਫੀ ਸੰਧੂ ਨੇ ਜਿਥੇ ਵਿਦਿਅਕ ਖੇਤਰ ਵਿਚ ਨਵੇਕਲੀਆਂ ਪੈੜਾਂ ਛੱਡੀਆਂ ਹਨ, ਉਥੇ ਵਾਲੀਬਾਲ ਖੇਡ ਖੇਤਰ ਵਿਚ ਕੋਮੀ ਪੱਧਰ `ਤੇ ਧਾਕ ਜਮਾਈ ਹੈ।ਬਾਬਾ ਨੋਨਿਹਾਲ ਸਿੰਘ ਜੀ ਨੇ ਸ਼ੈਫੀ ਸੰਧੂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰਪਾਓ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸ਼ੈਫੀ ਸੰਧੂ ਇਕ ਬੇਮਿਸਾਲ ਵਿਦਿਅਰਥੀ ਤੇ ਖਿਡਾਰੀ ਹੋਣ ਦੇ ਨਾਲ ਨਾਲ ਗੁਰੂ ਘਰ ਦਾ ਅਨਿੰਨ ਸੇਵਕ ਵੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਗੁਰੂ ਘਰ ਤੋਂ ਮਾਨ ਸਨਮਾਨ ਤੇ ਅਸ਼ੀਰਵਾਦ ਮਿਲ ਜਾਂਦਾ ਹੈ ਉਹ ਹਮੇਸ਼ਾਂ ਚੜਦੀ ਕਲਾ ਵਿਚ ਰਹਿੰਦੇ ਹਨ ਅਤੇ ਗੁਰੂ ਉਨਾਂ `ਤੇ ਬਖਸ਼ਿਸ਼ਾਂ ਕਰਦਾ ਹੈ।ਇਸ ਮੋਕੇ ਗਾਜ਼ੀ ਬਾਬਾ ਮੁਖਤਾਰ ਸਿੰਘ, ਲੰਗਰ ਇੰਚਾਰਜ ਬਾਬਾ ਮੋਹਨ ਸਿੰਘ, ਬਾਬਾ ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਚੰਨਾ ਸਿੰਘ, ਕੁਲਜੀਤ ਸਿੰਘ ਆਦਿ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media