Monday, August 10, 2026

ਅਮਨਦੀਪ ਕਾਲਜ਼ ਆਫ਼ ਨਰਸਿੰਗ ਵਿਖੇ ਨਰਸਿੰਗ ਦਾਖਲਾ ਪ੍ਰੀਖਿਆ ਦੀ ਤਿਆਰੀ ਮੁਫਤ

ਅੰਮ੍ਰਿਤਸਰ, 23 ਜੂਨ  (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਮਨਦੀਪ ਹਸਪਤਾਲ ਵੱਲੋਂ ਪਠਾਨਕੋਟ ਰੋਡ ਵਿਖੇ ਸ਼ੁਰੂ ਕੀਤੇ ਗਏ ਅਮਨਦੀਪ ਕਾਲਜ਼ ਆਫ਼ Amandeep Nursing Collegeਨਰਸਿੰਗ ਕਾਲਜ਼ ਵੱਲੋਂ 2017-18 ਵਿਦਿਅਕ ਸੈਸ਼ਨ ਦੇ ਦਾਖਲੇ ਲਈ ਵਿਦਿਆਰਥਣਾਂ ਦੇ ਮਾਰਗ-ਦਰਸ਼ਨ ਲਈ ਸਥਾਪਿਤ ਕੀਤੇ ਗਏ ਦਾਖਲਾ ਹੈਲਪ-ਲਾਈਨ ਸੈਂਟਰ ਦੁਆਰਾ ਬੀ.ਐਸ.ਸੀ ਨਰਸਿੰਗ ਅਤੇ ਜੀ.ਐਨ.ਐਮ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਲਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨਿਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਨਰਸਿੰਗ ਕੋਰਸਾਂ ‘ਚ ਦਾਖਲੇ ਵਾਸਤੇ 9 ਜੁਲਾਈ ਨੂੰ ਲਈ ਜਾਣ ਵਾਲੀ ਦਾਖਲਾ ਪ੍ਰੀਖਿਆ (ਪੀ.ਪੀ.ਐਮ.ਈ.ਟੀ) ਦੀ ਤਿਆਰੀ ਕਾਲਜ਼ ਵੱਲੋਂ ਬਿਲਕੁੱਲ ਮੁਫ਼ਤ ਕਰਵਾਈ ਜਾ ਰਹੀ ਹੈ ਅਤੇ ਐਸ.ਸੀ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਿਕ ਫ਼ੀਸ ‘ਚ ਛੂਟ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਕਾਲਜ਼ ਦਾ ਆਪਣਾ ਅਮਨਦੀਪ ਹਸਪਤਾਲ ਉਤਰ ਭਾਰਤ ਦਾ ਸਭ ਤੋਂ ਮਸ਼ਹੂਰ ਹਸਪਤਾਲ ਹੈ, ਜਿਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਪ੍ਰੈਕਟੀਕਲ ਟ੍ਰੇਨਿੰਗ ਦੇ ਕੇ ਅਤਿ ਆਧੁਨਿਕ ਤਕਨੀਕਾਂ ‘ਚ ਮਾਹਿਰ ਬਣਾਇਆ ਜਾਵੇਗਾ।ਉਨਾਂ ਨੇ ਕਿਹਾ ਡਿਗਰੀ ਮੁਕੰਮਲ ਹੋਣ ਉਪਰੰਤ ਵਿਦਿਆਰਥਣਾਂ ਨੂੰ ਅਮਨਦੀਪ ਹਸਪਤਾਲ ‘ਚ ਨੌਕਰੀ ਦੀ ਪੇਸ਼ਕਸ਼ ਵੀ ਮਿਲੇੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply