ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਗੁਰਮੀਤ ਸੰਧੂ) – ਸਥਾਨਕ ਪ੍ਰਭਾਕਰ ਸੀਨੀ ਸੈਕੰ: ਸਕੂਲ ਵਿਖੇ ਆਲ ਇੰਡੀਆ ਐਂਟੀ-ਕਰੱਪਸ਼ਨ ਮੋਰਚਾ ਅਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ
ਵਲੋਂ ਸਾਂਝੇ ਤੋਰ `ਤੇ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ ਹੈ।ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਕਿਸ਼ਨ ਗੋਪਾਲ ਪ੍ਰਭਾਕਰ, ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਅਤੇ ਕੋਚ ਬਲਦੇਵ ਰਾਜ ਦੇਵ ਅਤੇ ਉਘੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਦੇ ਪ੍ਰਬੰਧਾਂ ਹੇਠ ਆਯੋਜਤ ਇਸ ਸਮਾਰੋਹ ਦੋਰਾਨ ਸੈਂਕੜੇ ਮਹਿਲਾ-ਪੁਰਸ਼ਾਂ ਨੂੰ ਯੋਗ ਅਚਾਰੀਆ ਤੇ ਭਾਰਤ ਸਵੈ ਅਭਿਮਾਨ ਦੇ ਮੰਡਲ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਪਤੰਜਲੀ ਯੋਗ ਸਮਿਤੀ ਮਹਿਲਾ ਮੰਤਰੀ ਮੈਡਮ ਅਮਿਤਾ ਸੋਨੀ, ਮਹਿਕ ਸੋਨੀ ਤੇ ਯੋਗ ਮਿਸ਼ਨ ਦੀ ਰਮਨਦੀਪ ਕੋਰ ਤੇ ਕ੍ਰਿਤਿਕਾ ਕਪੂਰ ਵੱਲੋਂ ਯੋਗ ਆਸਨ ਕਰਵਾਏ ਗਏ।ਪਤੰਜਲੀ ਯੋਗ ਸੇਵਾ ਸਮਿਤੀ ਦੇ ਸਥਾਨਕ ਯੋਗ ਅਚਾਰਿਆ ਅਸ਼ੋਕ ਸ਼ਰਮਾ ਨੇ ਕਿਹਾ ਕਿ ਯੋਗ ਦੇ ਨਾਲ ਹਰੇਕ ਰੋਗ ਤੋਂ ਮੁਕਤੀ ਮਿਲਦੀ ਹੈ ਤੇ ਵਿਅਕਤੀ ਸਰੀਰਕ ਅਤੇ ਮਾਨਸਿਕ ਤੋਰ `ਤੇ ਤੰਦਰੁਸਤ ਮਹਿਸੂਸ ਕਰਦਾ ਹੈ।ਉਨ੍ਹਾਂ ਕਿਹਾ ਕਿ ਪਰਿਵਾਰਕ ਤੇ ਸਮਾਜਕ ਝਮੇਲਿਆਂ ਤੋਂ ਦੂਰੀ ਬਣਾ ਕੇ ਤੇ ਮਨ ਨੂੰ ਇਕਾਗਰਤਾ ਤੇ ਇਕਸਾਰਤਾ ਦੇ ਵਿਚ ਲਿਆ ਕੇ ਯੋਗ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਜੋ ਲੋਕ ਯੋਗ ਕਰਦੇ ਹਨ, ਉਹ ਨਿਰੋਗੀ ਤੇ ਖੁਸ਼ਹਾਲ ਰਹਿੰਦੇ ਹਨ।ਕੋਚ ਬਲਦੇਵ ਰਾਜ ਦੇਵ, ਬਲਜਿੰਦਰ ਸਿੰਘ ਮੱਟੂ ਤੇ ਹਰਪ੍ਰੀਤ ਸਿੰਘ ਦੇ ਵਲੋਂ ਸਾਂਝੇ ਤੋਰ ਤੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਉਚੇਚੇ ਤੋਰ ਤੇ ਸਨਮਾਨਿਤ ਵੀ ਕੀਤਾ।ਇਸ ਮੋਕੇ ਕੋਚ ਜਸਬੀਰ ਸਿੰਘ, ਜਗਮੋਹਨ ਗਿੱਲ, ਗਗਨਦੀਪ ਕੋਰ ਚਾਹਲ, ਦੀਪਕ ਕੁਮਾਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media