ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਸ੍ਰੀ ਗੁਰੂ ਰਾਮ ਦਾਸ ਸਰਾਂ ਵਿਚੋਂ ਬੀਤੇ ਦਿਨ ਮਿਲੀ ਅਣਪਛਾਤੇ
ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਇਸ ਬਾਬਤ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ।ਗਲਿਆਰਾ ਪੁਲਿਸ ਚੌਕੀ ਨੇ ਇਸ ਕੇਸ ਵਿਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖਿਆ ਹੈ, ਤਾਂ ਜੋ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਸਕੇ।ਗਲਿਆਰਾ ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਉਮਰ 60-65 ਕੁ ਸਾਲ ਦੇ ਕਰੀਬ, ਕੱਦ 5 ਫੁੱਟ 8 ਇੰਚ, ਰੰਗ ਸਾਵਲਾ, ਦਾੜੀ ਤੇ ਕੇਸ਼ ਕੱਟੇ ਹੋਏ, ਕਮੀਜ ਦਾ ਰੰਗ ਫਿੱਕਾ ਗੁਲਾਬੀ, ਚਿੱਟੇ ਰੰਗ ਦੀ ਬਨੈਣ, ਅੰਡਰਵੀਅਰ ਬੈਂਗਨੀ ਅਤੇ ਪਜਾਮਾ ਦਾ ਰੰਗ ਚਿੱਟਾ ਹੈ।ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਸਤਪਾਲ ਸਿੰਘ ਏ.ਐਸ.ਆਈ ਗਲਿਆਰਾ ਪੁਲਿਸ ਚੌਕੀ ਨਾਲ 97811-30219 ’ਤੇ ਸੰਪਰਕ ਕਰ ਸਕਦਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media