Thursday, August 13, 2026

ਸ੍ਰੀ ਗੁਰੂ ਰਾਮ ਦਾਸ ਸਰਾਂ ਵਿਚੋਂ ਮਿਲੀ ਅਣਪਛਾਤੀ ਲਾਸ਼

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)  ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਸ੍ਰੀ ਗੁਰੂ ਰਾਮ ਦਾਸ ਸਰਾਂ ਵਿਚੋਂ ਬੀਤੇ ਦਿਨ ਮਿਲੀ ਅਣਪਛਾਤੇ PPN2706201713ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਇਸ ਬਾਬਤ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ।ਗਲਿਆਰਾ ਪੁਲਿਸ ਚੌਕੀ ਨੇ ਇਸ ਕੇਸ ਵਿਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖਿਆ ਹੈ, ਤਾਂ ਜੋ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਸਕੇ।ਗਲਿਆਰਾ ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਉਮਰ 60-65 ਕੁ ਸਾਲ ਦੇ ਕਰੀਬ, ਕੱਦ 5 ਫੁੱਟ 8 ਇੰਚ, ਰੰਗ ਸਾਵਲਾ, ਦਾੜੀ ਤੇ ਕੇਸ਼ ਕੱਟੇ ਹੋਏ, ਕਮੀਜ ਦਾ ਰੰਗ ਫਿੱਕਾ ਗੁਲਾਬੀ, ਚਿੱਟੇ ਰੰਗ ਦੀ ਬਨੈਣ, ਅੰਡਰਵੀਅਰ ਬੈਂਗਨੀ ਅਤੇ ਪਜਾਮਾ ਦਾ ਰੰਗ ਚਿੱਟਾ ਹੈ।ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਸਤਪਾਲ ਸਿੰਘ ਏ.ਐਸ.ਆਈ ਗਲਿਆਰਾ ਪੁਲਿਸ ਚੌਕੀ ਨਾਲ 97811-30219 ’ਤੇ ਸੰਪਰਕ ਕਰ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply