Monday, July 20, 2026

ਕੈਪਟਨ ਨੇ ਭੁੱਲਰ ਨੂੰ ਵਿਪ ਥਾਪ ਕੇ ਹਲਕੇ ਖੇਮਕਰਨ ਦਾ ਮਾਣ ਵਧਾਇਆ

ਅਲਗੋਂਕੋਠੀ, 28 ਜੂਨ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ PPN2806201701ਭੁਲਰ ਨੂੰ ਕਾਂਗਰਸੀ ਵਿਧਾਇਕ ਦਲ ਦਾ ਵਿਪ ਥਾਪ ਕੇ ਮਾਝੇ ਦੀ ਸ਼ਾਨ ਅਤੇ ਹਲਕਾ ਖੇਮਕਰਨ ਦੇ ਵਾਸੀਆਂ ਦਾ ਮਾਣ ਵਧਾਇਆ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਅਲਗੋਕੋਠੀ ਦੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ, ਸੇਵਾ ਸਿੰਘ ਮਗੋਲ, ਚਾਨਣ ਸਿੰਘ ਵਿਰਕ ਵਾੜਾ ਸ਼ੇਰ ਸਿੰਘ, ਸੁਖਦੇਵ ਸਿੰਘ ਸਰਪੰਚ ਵਾੜਾ ਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਸੁਖਪਾਲ ਸਿੰਘ ਭੁੱਲਰ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਉਨਾਂ ਆਸ ਪ੍ਰਗਟਾਈ ਹੈ ਕਿ ਵਿਧਾਇਕ ਸੁਖਪਾਲ ਸਿੰਘ ਭੁੱੱਲਰ ਪਾਰਟੀ ਵਲੋਂ ਸੋਪੀ ਗਈ ਜਿੰਮੇਵਾਰੀ ਨੂੰ ਬਾਖੁਬੀ ਨਿਭਾਉਣਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply