ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਬਾਲ ਮਜ਼ਦੂਰੀ
ਖਾਤਮਾ ਸਪਤਾਹ ਦੌਰਾਨ ਬਠਿੰਡਾ ਸ਼ਹਿਰ ਅਤੇ ਭੁਚੋ ਮੰਡੀ ਇਲਾਕਿਆਂ ਦੀ ਚੈਕਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਬਠਿੰਡਾ ਇਲਾਕੇ ਦੀ ਮਾਰਕੀਟ, ਮੇਨ ਰੋਡ, ਕਚਹਿਰੀ ਰੋਡ ਅਤੇ ਜੀ.ਟੀ ਰੋੋਡ ਨੇੜੇ ਚੈਕਿੰਗ ਕੀਤੀ।ਇਸ ਦੌਰਾਨ ਉਨਾਂ ਨੇ ਬਠਿੰਡਾ ਤੋਂ 2 ਬਾਲ ਮਜ਼ਦੂਰਾਂ ਅਤੇ ਭੁਚੋ ਮੰਡੀ ਤੋਂ 2 ਬਾਲ ਮਜ਼ਦੂਰਾਂ ਨੂੰ ਛੁਡਾਇਆ ਅਤੇ ਉਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ।ਉਨਾਂ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਇਨਾਂ ਬਾਲ ਮਜ਼ਦੂਰਾਂ ਦੇ ਰੁਜ਼ਗਾਰਦਾਤਾਵਾਂ ਦਾ ਮੌਕੇ ’ਤੇ ਚਲਾਨ ਕੱਟਿਆ ਗਿਆ।ਉਨਾਂ ਦੱਸਿਆ ਕਿ ਇਸੇ ਟੀਮ ਵੱਲੋਂ ਭੁਚੋ ਮੰਡੀ ਇਲਾਕੇ ਦੇ ਸ਼ਹਿਰ ਦੀ ਮਾਰਕੀਟ ਅਤੇ ਬੱਸ ਅੱਡੇ ਦੇ ਨੇੜੇ ਚੈਕਿੰਗ ਕੀਤੀ ਗਈ ਜਿਸ ਦੌਰਾਨ 2 ਬੱਚੇ ਮਜ਼ਦੂਰੀ ਕਰਦੇ ਮਿਲੇ ਇਨਾਂ ਬੱਚਿਆਂ ਨੂੰ ਵੀ ਉਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਅਤੇ ਉਸ ਦੇ ਰੁਜ਼ਗਾਰਦਾਤਾ ਦੇ ਖਿਲਾਫ ਮੌਕੇ ’ਤੇ ਚਲਾਨ ਕੱਟਿਆ ਗਿਆ।ਚੈਕਿੰਗ ਕਰਨ ਵਾਲੀ ਟੀਮ ’ਚ ਕਿਰਤ ਇੰਸਪੈਕਟਰ ਗਰੇਡ-1 ਬਠਿੰਡਾ ਬਲਜੀਤ ਸਿੰਘ ਚੱਠਾ, ਜ਼ਿਲਾ ਬਾਲ ਸੁਰੱਖਿਆ ਦਫਤਰ ਤੋਂ ਰਾਜਵਿੰਦਰ ਸਿੰਘ, ਜ਼ਿਲਾ ਸਿੱਖਿਆ ਦਫਤਰ ਤੋਂ ਪ੍ਰਦੀਪ ਸਿੰਘ, ਸਿਵਲ ਹਸਪਤਾਲ ਤੋਂ ਡਾ. ਅਰਵਿੰਦਰ ਸਿੰਘ ਅਤੇ ਜ਼ਿਲਾ ਲੋਕ ਸੰਪਰਕ ਦਫਤਰ ਤੋਂ ਰਜੇਸ਼ ਕੁਮਾਰ ਸ਼ਾਮਿਲ ਸਨ।
ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿਖੇ ਚਾਈਲਡ ਹੈਲਪ ਲਾਈਨ ਟੈਲੀਫੋਨ ਨੰ: 0164-2211287 ਸਥਾਪਿਤ ਕੀਤਾ ਗਿਆ ਹੈ ਜਿਥੇ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media