ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਅਰਬਨ ਟੀਕਾਕਰਨ ਟਾਸਕ ਫੋਰਸ ਦੀ
ਮੀਟਿੰਗ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ ਦੀ ਦੇਖ ਰੇਖ ਹੇਠ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਕੀ ਇਸ ਮੀਟਿੰਗ ਦੀ ਪ੍ਰਧਾਨਗੀ ਏ.ਡੀ.ਸੀ (ਡੀ) ਮੈਡਮ ਸ਼ੀਨਾ ਅਗਰਵਾਲ ਆਈ.ਏ.ਐਸ ਵਲੋਂ ਕੀਤੀ ਗਈ।ਇਸ ਮੀਟਿੰਗ ਵਿਚ ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਨੋਡਲ ਅਫਸਰ ਅਰਬਨ ਟੀਕਾਕਰਨ ਡਾ. ਪੈਮਲ ਬਾਂਸਿਲ, ਸਮੂਹ ਸੀਨੀਅਰ ਮੈਡੀਕਲ ਅਫਸਰ ਜ਼ਿਲਾ ਬਠਿੰਡਾ, ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਆਈ.ਸੀ.ਡੀ.ਐਸ ਵਿਭਾਗ, ਆਯੂਸ਼, ਆਈ.ਐਮ.ਏ ਬਠਿੰਡਾ ਸਿੱਖਿਆ ਵਿਭਾਗ, ਜ਼ਿਲਾ ਨਗਰ ਨਿਗਮ ਬਠਿੰਡਾ, ਰੇਲਵੇ ਵਿਭਾਗ, ਬਿਜਲੀ ਬੋਰਡ ਬਠਿੰਡਾ, 48 ਐਚ.ਐਫ.ਓ ਕੈਂਟ ਬਠਿੰਡਾ, ਪੰਜਾਬ ਪੁਲਿਸ ਬਠਿੰਡਾ ਵਲੋਂ ਸ਼ਿਰਕਤ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬਠਿੰਡਾ ਵੱਲੋਂ ਏ.ਡੀ.ਸੀ (ਡੀ) ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ 2,3,4 ਜੁਲਾਈ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿਤਾ ਜਾਵੇ ਤਾਂ ਕਿ ਮਾਈਗ੍ਰੇਟ ਪਾਪੂਲੇਸ਼ਨ ਦਾ 0 ਤੋਂ 5 ਸਾਲ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿੱਚ 0 ਤੋਂ 5 ਸਾਲ ਤੱਕ ਦੇ ਕੁੱਲ ਪ੍ਰਵਾਸੀ ਬੱਚੇ 19971 ਹਨ।ਜਿਨਾ ਨੂੰ ਬੂੰਦਾਂ ਪਿਲਾਉਣ ਲਈ 100 ਹਾਊਸ ਟੂ ਹਾਊਸ ਟੀਮਾਂ, 42 ਟ੍ਰਾਂਜ਼ਿਟ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਜ਼ਿਲੇ ਵਿੱਚ ਕੁੱਲ ਹਾਈ ਰਿਸਕ ਘਰਾਂ ਦੀ ਗਿਣਤੀ 30898 ਹੈ।ਉਨਾਂ ਕਿਹਾ ਕਿ ਇਸ ਨੋਬਲ ਕਾਜ਼ ਲਈ ਸਾਰੇ ਵਿਭਾਗਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।ਇਸ ਮੌਕੇ ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ, ਐਸ.ਆਈ ਨਿਰਦੇਵ ਸਿੰਘ, ਜਗਦੀਸ਼ ਰਾਮ, ਵੀਰਪਾਲ ਆਦਿ ਹਾਜ਼ਰ ਸਨ ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media