Friday, June 26, 2026

ਉਦੋਨੰਗਲ ਵਿਖੇ ਬਾਬਾ ਇਲਾਹੀ ਸ਼ਾਹ ਮੇਲੇ ਦੀਆਂ ਤਿਆਰੀਆਂ ਮੁਕੰਮਲ

ਮਾਸਟਰ ਸਲੀਮ ਤੇ ਸੁਰਿੰਦਰ ਸ਼ਿੰਦਾ ਸਮੇਤ ਕਈ ਨਾਮਵਰ ਗਾਇਕਾਂ ਦਾ ਲੱਗਾ ਖੁੱਲ੍ਹਾ ਅਖਾੜਾ

PPN0107201711ਚੌਂਕ ਮਹਿਤਾ, 1 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਦਰਗਾਹ ਬਾਬਾ ਇਲਾਹੀ ਸ਼ਾਹ ‘ਤੇ 4-5 ਜੁਲਾਈ ਨੂੰ ਹੋ ਰਹੇ ਦੋ ਦਿਨਾਂ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ  ਕਰ ਲਈਆ ਗਈਆਂ ਹਨ।ਜਿਸ ਸੰਬੰਧੀ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਗੁਰਮੇਜ਼ ਸਿੰਘ ਰੰਧਾਵਾ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ (ਦਿਹਾਤੀ) ਤੇ ਆੜਤੀ ਐਸ਼ੋਸ਼ੀਏਸ਼ਨ ਦਾਣਾ ਮੰਡੀ ਮਹਿਤਾ ਦੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ ਦਬੁਰਜ਼ੀ ਦੀ ਸਰਪ੍ਰਸਤੀ ਹੇਠ ਕਮੇਟੀ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਦੀ ਵਿਸ਼ੇਸ਼ ਮੀਟਿੰਗ ਹੋਈ,ਜਿਸਦੀ ਅਗਵਾਈ ਕਮੇਟੀ ਪ੍ਰਧਾਨ ਰਵੀ ਦਬੁਰਜ਼ੀ, ਦਵਿੰਦਰ ਸਿੰਘ ਰੰਧਾਵਾ, ਮੇਲੇ ਦੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਰੰਧਾਵਾ ਤੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕੀਤੀ।ਮੀਟਿੰਗ ਤੋਂ ਬਾਅਦ ਕੁਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਦਰਗਾਹ ‘ਤੇ ਚਾਦਰ ਦੀ ਰਸਮ ਉਪਰੰਤ ਸਭਿਆਚਾਰਕ ਮੇਲਾ  ਹੋਵੇਗਾ, ਜਿਸ ਦੌਰਾਨ 4 ਜੁਲਾਈ ਨੂੰ ਸੁਰਿੰਦਰ ਛਿੰਦਾ-ਬੀਬਾ ਦਿਲਪ੍ਰੀਤ, ਰਾਜਾ ਸਿੱਧੂ-ਬੀਬਾ ਰਾਜਵਿੰਦਰ ਕੌਰ ਪਟਿਆਲਾ, ਕਾਵਲ ਕੁਲਦੀਪ ਕਾਦਰ ਤੇ 5 ਜੁਲਾਈ ਨੂੰ ਪ੍ਰਸਿੱਧ ਬਾਲੀਵੁੱਡ ਗਾਇਕ ਮਾਸਟਰ ਸਲੀਮ, ਮਿਸ ਨੀਲਮ-ਦਿਲਰਾਜ, ਗੁਰਪ੍ਰੀਤ ਔਜਲਾ ਤੇ ਪ੍ਰੀਤ ਹੁਸਨ ਆਦਿ ਨਾਮੀ ਕਲਾਕਾਰ ਦਾ ਖੁੱਲਾ ਅਖਾੜਾ ਲੱਗੇਗਾ।ਉਪਰੰਤ ਸ਼ਾਮ ਨੂੰ ਸ੍ਰੀ ਗੁਰੂ ਗੌਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਸਾਹਿਬ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਸ਼ੋਅ-ਮੈਚ ਹੋਵੇਗਾ।ਕਾਂਗਰਸੀ ਆਗੂ ਗੁਰਮੇਜ਼ ਸਿੰਘ ਉਦੋਨੰਗਲ ਨੇ ਕਿਹਾ ਕਿ ਮੇਲੇ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।
ਮੀਟਿੰਗ ਦੌਰਾਨ ਅਜੈਬ ਸਿੰਘ ਨੰਬਰਦਾਰ, ਲਖਮੀਰ ਸਿੰਘ ਸ਼ਾਹ, ਅਜੈਬ ਸਿੰਘ ਬੇਰ ਵਾਲੇ,ਹ ਰਬੰਸ ਲਾਲ, ਹਰਜਿੰਦਰ ਸਿੰਘ ਬੇਰ ਵਾਲੇ, ਮੋਹਨ ਸਿੰਘ ਬੂੜੇਨੰਗਲ, ਅਮਰ ਸਿੰਘ,ਹਰਪਾਲ ਸਿੰਘ, ਬਾਬਾ ਬੱਬੂ, ਕੁਲਦੀਪ ਸਿੰਘ, ਲਾਡੀ ਪ੍ਰਜਾਪਤ, ਬਿੱਟੂ ਕਬੱਡੀ ਕੋਚ, ਸੋਨਾ ਪ੍ਰਜਾਪਤ, ਹਰਿੰਦਰ ਸਿੰਘ, ਬੱਬ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਭੱਪ, ਜਥੇ. ਰਾਜਬੀਰ ਸਿੰਘ ਉਦੋਨੰਗਲ, ਗੁਰਮੇਜ਼ ਸਿੰਘ ਰੰਧਾਵਾ, ਹਰਕੇਵਲ ਸਿੰਘ ਦਬੁਰਜ਼ੀ ਬਲਦੇਵ ਸਿੰਘ ਰਾਇਲ ਪੈਲੇਸ, ਬਲਵੰਤ ਸਿੰਘ ਉਦੋਨੰਗਲ, ਮਾ:ਬਲਦੇਵ ਸਿੰਘ ਰੰਧਾਵਾ, ਰੌਲਾ ਸਿੰਘ ਪ੍ਰਜਾਪਤ, ਸੱਚਦੇਵ ਸਿੰਘ, ਸਤਿੰਦਰਜੀਤ ਸਿੰਘ ਲਾਡੀ, ਸਾਹਬ ਮਲਕਨੰਗਲ, ਹਰਭਜਨ ਸਿੰਘ, ਆਤਮਬੀਰ ਸਿੰਘ, ਹਰਮਨ ਰੰਧਾਵਾ, ਬਿੱਕੀ ਉਦੋਨੰਗਲ, ਨਵ ਰੰਧਾਵਾ, ਓਕਾਂਰ ਦਬੁਰਜ਼ੀ ,ਮਹਿੰਦਰ ਸਿੰਘ, ਸ਼ੱਬਾ ਚੰਨਣਕੇ ਆਦਿ ਮੋਹਤਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply