Tuesday, February 3, 2026

ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ (ਐਗਰੀਕਲਚਰ) ਦੀ ਕੌਂਸਲਿੰਗ ਦਾ ਦੂਜਾ ਪੜਾਅ ਮੁਕੰਮਲ

ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਕਾਲਜ ’ਚ ਦਾਖਲਾ ਲੈਣ ਲਈ ਵਿਖਾ ਰਹੇ ਖ਼ਾਸ ਦਿਲਚਸਪੀ

PPN0107201709 ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਨਵ-ਸਥਾਪਿਤ ਪ੍ਰਬੰਧਕੀ ਬਲਾਕ ਦੇ ਬੇਸਮੈਂਟ ਹਾਲ ’ਚ 2 ਰੋਜ਼ਾ (30 ਜੂਨ ਤੋਂ 1 ਜੁਲਾਈ) ਤੱਕ ਚੱਲਣ ਵਾਲੀ ਬੀ.ਐਸ.ਸੀ (ਐਗਰੀਕਲਚਰ) ਦੀ ਕੌਂਸਲਿੰਗ ਦਾ ਅੱਜ ਦੂਜਾ ਪੜ੍ਹਾਅ ਮੁਕੰਮਲ ਹੋ ਗਿਆ।ਸੰਨ 1932 ਤੋਂ ਸਥਾਪਿਤ ਐਗਰੀਕਲਚਰ ਵਿਭਾਗ ’ਚ ਖੇਤੀਬਾੜੀ ਦੀਆਂ 240 ਸੀਟਾਂ ਲਈ ਸੂਬੇ ਭਰ ’ਚੋਂ ਤਕਰੀਬਨ 800 ਵਿਦਿਆਰਥੀਆਂ ਨੇ ਬਿਨੈ ਪੱਤਰ ਰਾਹੀਂ ਪਹੁੰਚ ਕੀਤੀ।ਪਹਿਲੇ ਦਿਨ ਕਰੀਬ 150 ਵਿਦਿਆਰਥੀਆਂ ਅਤੇ ਦੂਸਰੇ ਦਿਨ 151 ਤੋਂ 300 ਤੱਕ ਦੇ ਕਰੀਬ ਵਿਦਿਆਰਥੀਆਂ ਦੀ ਕੌਂਸਲਿੰਗ ਹੋਈ।
ਇਸ ਮੌਕੇ ਕੌਂਸਲਿੰਗ ਕਨਵੀਨਰ ਡਾ. ਹਰਵਿੰਦਰ ਕੌਰ ਨੇ ਪ੍ਰੋ: ਗੁਰਦੇਵ ਸਿੰਘ, ਡਾ. ਸਵਰਾਜ ਕੌਰ, ਪ੍ਰੋ: ਗੁਰਬਖਸ਼ ਸਿੰਘ ਅਤੇ ਪ੍ਰੋ: ਗੁਰਪਿੰਦਰ ਕੌਰ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਨਾਲ ਸਬੰਧਿਤ 4 ਸਾਲਾਂ ਕੋਰਸ ਲਈ ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਿਸਦਾ ਕੌਂਸਲਿੰਗ ਦਾ ਪਹਿਲਾ ਅਤੇ ਦੂਜਾ ਪੜਾਅ ਰੁਝੇਵਿਆਂ ਭਰਪੂਰ ਰਿਹਾ।ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਏ ਵਿਦਿਆਰਥੀਆਂ ਦਾ ਬੀ. ਐੱਸ. ਸੀ. ਐਗਰੀਕਲਚਰ ਕਲਾਸਾਂ ਲਈ ਵਧੇਰੇ ਰੁਝਾਨ ਦੇਖਣ ਨੂੰ ਮਿਲਿਆ ਹੈ।  PPN0107201710
ਇਸ ਮੌਕੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸੁਖਮੀਨ ਬੇਦੀ ਨੇ ਕਿਹਾ ਕਿ ਉਪਰੋਕਤ ਕੋਰਸ ਤੋਂ ਇਲਾਵਾ ਕਾਲਜ ਵਿਖੇ ਕੰਪਿਊਟਰ ਸਾਇੰਸ, ਫੂਡ ਸਾਇੰਸ ਐਂਡ ਟੈਕਨਾਲੋਜੀ ਅਤੇ ਬਾਕੀ ਸਾਇੰਸ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ’ਚ ਦਾਖਲੇ ਲਈ ਵਿਦਿਆਰਥੀਆਂ ’ਚ ਵੱਡੀ ਪੱਧਰ ’ਤੇ ਉਤਸ਼ਾਹ ਵਿਖਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਐਮ.ਫ਼ਿਲ ਇੰਨ ਇੰਗਲਿਸ਼, ਪੰਜਾਬੀ, ਪੋਲੀਟੀਕਲ ਸਾਇੰਸ ਅਤੇ ਸੋਸ਼ਲ ਸਾਇੰਸ ਵਰਗੇ ਵਿਸ਼ਿਆਂ ’ਚ ਵੀ ਭਾਰੀ ਗਿਣਤੀ ’ਚ ਵਿਦਿਆਰਥੀ ਦਾਖਲੇ ਲਈ ਪਹੁੰਚ ਕਰ ਰਹੇ ਹਨ।ਇਸ ਤੋਂ ਇਲਾਵਾ ਨਵੇਂ ਕੋਰਸ ਜਿਨ੍ਹਾਂ ’ਚ ਜਰਨਲਿਜ਼ਮ ਮਾਸ ਕਮਨੀਕੇਸ਼ਨ ਵੀ ਸ਼ਾਮਿਲ ਹਨ, ਵੀ ਵਿਦਿਆਰਥੀਆਂ ਦੀ ਗਿਣਤੀ ’ਚ ਚੋਖਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂਹ ਮੈਂਬਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਆਦਿ ਸਬੰਧੀ ਵਚਨਬੱਧ ਹੈ ਅਤੇ ਸੁਹਿਰਦ ਸਮਾਜ ਸਿਰਜਣ ਲਈ ਹਰ ਹੀਲਾ ਕਰ ਰਿਹਾ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply