Sunday, March 15, 2026

14 ਵਾਂ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ-‘ਭਰਮ-ਜਲ’ ਤੇ ਸਵਾਲ ਦਰ ਸਵਾਲ ਮੰਚਿਤ

ਅੰਮ੍ਰਿਤਸਰ, 2 ਜੁਲਾਈ (    ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  ਸਥਾਨਕ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਪੰਜਾਬੀ ਰੰਗਮੰਚ PPN0207201714ਉਤਸਵ’ ਦਾ ਆਯੋਜਨ ਗਿਆ।ਰਾਸ਼ਟਰਪਤੀ ਐਵਾਰਡ ਜੇਤੂ ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ `14 ਵੇਂ ਪੰਜਾਬੀ ਰੰਗਮੰਚ ਉਤਸਵ’ ਦੇ ਪਹਿਲੇ ਦਿਨ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ‘ਸਵਾਲ ਦਰ ਸਵਾਲ’ ਅਤੇ ਰਵਿੰਦਰ ਰਵੀ ਦਾ ਲਿਖਿਆ ‘ਭਰਮ ਜਾਲ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ ਖੇਡੇ ਗਏ, ਇਹਨਾਂ ਦੋਵਾਂ ਨਾਟਕਾਂ ਨੂੰ ਸੰਗੀਤ ਹਰਿੰਦਰ ਸੋਹਲ ਵੱਲੋਂ ਦਿੱਤਾ ਗਿਆ।
 PPN0207201715‘ਭਰਮ-ਜਲ – ਇਕ ਐਸੀ ਔਰਤ ਦੀ ਕਹਾਣੀ ਹੈ, ਜਿਸ ਦੀ ਜ਼ਿੰਦਗੀ ਵਿੱਚ, ਆਪੋ ਆਪਣੇ ਅਰਥ ਲੈ ਕੇ, ਇਕ ਤੋਂ ਬਾਅਦ ਇਕ, 4-5 ਮਰਦ ਪਰਵੇਸ਼ ਕਰਦੇ ਹਨ।ਇਨਾਂ ਮਰਦਾਂ ਵਿੱਚੋਂ ਉਹ ਆਪਣੀ ਪਛਾਣ ਲੱਭਦੀ ਹੈ।ਇਨਾਂ ਦਾ ਕੋਈ ਵੀ ਅਰਥ ਉਸ ਅੰਦਰਲੀ ਔਰਤ ਦੇ ਮੇਚ ਨਹੀਂ ਆਉਂਦਾ।ਜ਼ਿੰਦਗੀ ਅਤੇ ਮੁਹੱਬਤ, ਉਸ ਲਈ, ਇਕ ‘ਭਰਮ-ਜਲ’ ਬਣ ਕੇ ਰਹਿ ਗਏ ਹਨ।ਇਕ ‘ਖਾਲੀ ਪਿਆਲਾ’ ਬਣੀ, ਸ਼ੀਸ਼ੇ ਵਿਚਲੇ, ਚਿੜੀ ਦੇ ਅਕਸ ਨੂੰ ਘੂਰਦੀ ਹੋਈ, ਉਹ ਇਕੱਲ-ਕੈਦ’ ਵਿੱਚ ਘਿਰ ਗਈ ਹੈ।ਇਸ ਨਾਟਕ ਵਿੱਚ ਬਲਜਿੰਦਰ ਸਿੰਘ, ਕਵਲਜੀਤ ਇਮੈਨਿੳੂਲ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ ਅਭੀਰਾਜ, ਨਰੇਸ਼ ਗਿੱਲ, ਬਲਰਾਜ, ਅੰਗਦ ਸਿੰਘ, ਮਾਨਿਕ ਰਾਜਪੂਤ, ਸੰਦੀਪ, ਮੰਨੀ, ਅਰਸ਼ਵੀਰ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਬਚਨਪਾਲ, ਸਾਰਥਕ, ਹਰਮਨ, ਅਨੁਰਾਗ, ਗੁਰਪ੍ਰੇਮ ਆਦਿ ਦੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਚਿੜੀ ਵਾਂਗਰਾਂ, ਸ਼ੀਸ਼ੇ ਉਤੇ, ਹੁਣ ਮੈਂ ਠੂੰਗੇ ਮਾਰਾਂ।
ਅਕਸ ਕਦੇ ਮਹਿਬੂਬ ਨਾ ਬਣਦੇ, ਸ਼ੀਸ਼ੇ ਵੀ ਦੀਵਾਰਾਂ।
ਇਕ ਕਾਵਿ ਨਾਟਕ ਵਿੱਚ ਹਰ ਦਿ੍ਰਸ਼ ਦੇ ਆਰੰਭ ਵਿੱਚ ਇਕ ਸੰਖੇਪ ਜਿਹੀ ‘ਆਰੰਭਿਕਾ’ ਦੇਣ ਦਾ ਪ੍ਰਯੋਗ ਵੀ ਕੀਤਾ ਹੈ, ਜਿਸ ਦਾ ਮੰਤਵ ਇਕ ਦਿ੍ਰਸ਼ ਦੇ ਕੇਂਦਰੀ ਖਿਆਲ, ਸਮੁੱਚੇ ਪ੍ਰਭਾਵ ਜਾਂ ਮੂਡ ਦਾ ਦਰਸ਼ਕਾਂ ਨਾਲ ਜਾਣ ਪਛਾਣ ਕਰਵਾਉਣਾ ਹੈ।ਲੋਕ ਗੀਤ ‘ਮਾਹੀਆ’ ਦੀ ਧੁਨ ਉਤੇ ਇਹ ਆਰੰਭਿਕਾ ਇਸ ਕਾਵਿ-ਨਾਟਕ ਨੂੰ ਸੁਹਜ ਵੀ ਪ੍ਰਦਾਨ ਕਰਦੀ ਹੈ ਅਤੇ ਦਰਸ਼ਕਾਂ ਤੇ ਪਾਠਕਾਂ ਦਾ ਮਨੋਰੰਜਨ ਵੀ ਕਰਦੀ ਹੈ।

`ਸਵਾਲ ਦਰ ਸਵਾਲ` – ਨਾਟਕ ਗਭਰੇਟ ਉਮਰ (ਟੀਨਏਜਰ/ਅਡੋਲੋਸੈਂਸ) ਨੋਜੁਆਨ ਮੁੰਡੇ ਕੁੜੀਆਂ ਦੀ ਕਹਾਣੀ ਹੈ। ਮਾਂ-ਬਾਪ, ਸਮਾਜ, ਅਧਿਆਪਕ ਅਤੇ ਜਵਾਨੀ ਦੀ ਦਹਲੀਜ ਉਤੇ ਖੜੇ ਗਭਰੇਟ ਉਮਰ ਦੇ ਨੋਜੁਆਨ ਮੁੰਡੇ-ਕੁੜੀਆਂ, ਜਿਹਨਾਂ ਕੋਲ ਆਪਣੀ ਜਿੰਦਗੀ ਦੇ ਫੈਸਲੇ ਲੈਣ ਦਾ ਵੀ ਹੱਕ ਨਹੀਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਭਵਿੱਖ ਧੁੰਦਲਾ ਹੈ, ਅਜਿਹੇ ਸਵਾਲਾਂ ਦੇ ਰੂਬਰੂ ਹੁੰਦੀਆਂ ਇਹ ਨਾਟਕ ਪੇਸ਼ ਕੀਤਾ ਜਾ ਰਿਹਾ ਹੈ।ਇਸ ਨਾਟਕ ਵਿੱਚ ਸੁਖਵਿੰਦਰ ਵਿਰਕ, ਗੁਰਤੇਜ ਮਾਨ, ਸਾਰਥਕ, ਕੰਵਲਜੀਤ, ਗਰਵਿਤ, ਅਭੀਰਾਜ ਮਹਿਰਾ, ਗੁਰਕੀਰਤ ਸੰਧੂ, ਨਰਿੰਦਰ ਕਾਲੀਆ, ਉਪਿੰਦਰਦੀਪ ਸਿੰਘ, ਨਵਦੀਪ ਕੌਰ, ਰਾਵੀ ਸਿੰਘ, ਲਵਲੀਨ ਕੌਰ, ਅਰਸ਼ਬੀਰ ਸਿੰਘ ਆਦਿ ਵੱਲੋਂ ਅਦਾਕਾਰੀ ਨਿਭਾਈ।
ਇਸ ਮੌਕੇ ਲੋਕ ਗਾਇਕਾ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਰਮੇਸ਼ ਯਾਦਵ, ਅਰਵਿੰਦਰ ਕੌਰ ਧਾਲੀਵਾਲ, ਡਾ. ਸ਼ਿਆਮ ਸੁੰਦਰ ਦੀਪਤੀ, ਟੀ.ਐਸ ਰਾਜਾ, ਜਸਵੰਤ ਜੱਸ, ਅਰਤਿੰਦਰ ਸੰਧੂ, ਗੁਰਤੇਜ ਮਾਨ, ਦੀਪ ਮਨਦੀਪ ਆਦਿ ਵੱਡੀ ਗਿਣਤੀ ਵਿੱਚ ਨਾਟ ਪੇ੍ਰਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply