Tuesday, September 29, 2026

ਸਿੱਖਿਆ ਸੰਸਾਰ

ਪੁਰਾਣੀ ਪੈਨਸ਼ਨ ਬਹਾਲੀ ਲਈ ਧੂਰੀ ਵਿਖੇ ਮਹਾਂ ਰੈਲੀ 26 ਨੂੰ

ਮਾਨ ਸਰਕਾਰ ਅਧੂਰੇ ਨੋਟੀਫਿਕੇਸ਼ਨ ਨੂੰ ਪਹਿਨਾਵੇ ਅਸਲੀ ਜਾਮਾ – ਪ੍ਰਧਾਨ ਮੰਡ ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਬੀ.ਐਡ ਅਧਿਆਪਕ ਫਰੰਟ ਸਮਰਾਲਾ ਦੀ ਇਕੱਤਰਤਾ ਅੱਜ ਪ੍ਰਧਾਨ ਹਰਮਨਦੀਪ ਸਿੰਘ ‘ਮੰਡ’ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੈਸਲੇ ਨੂੰ ਹਕੀਕਤ ਵਿੱਚ ਲਾਗੂ ਕਰਨ ਲਈ ਅਪੀਲ ਕੀਤੀ।ਹਰਮਨਦੀਪ ਸਿੰਘ ਮੰਡ ਨੇ ਆਪਣੇ ਸੰਬੋਧਨ …

Read More »

ਸਰਕਾਰੀ ਸਕੂਲਾਂ ‘ਚ ਦਾਖ਼ਲਾ ਵਧਾਉਣ ਲਈ ਸਮਰਾਲਾ ਬਲਾਕ ਵਿਖੇ ਜਾਗਰੂਕਤਾ ਮੁਹਿੰਮ ਦਾ ਆਗਾਜ਼

ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿ): ਲੁਧਿਆਣਾ ਹਰਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਅਤੇ ਬੀ.ਪੀ.ਈ.ਓ ਅਵਤਾਰ ਸਿੰਘ ਦੀ ਅਗਵਾਈ ‘ਚ ਅੱਜ ਬਲਾਕ ਸਮਰਾਲਾ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਤੋਂ ਕੀਤੀ ਗਈ।ਸਰਕਾਰੀ ਸਕੂਲਾਂ …

Read More »

ਸ਼ਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ‘ਚ ਕਰਵਾਇਆ ਮਾਪੇ ਓਰੀਐਂਟੇਸ਼ਨ ਪ੍ਰੋਗਰਾਮ

ਭੀਖੀ, 24 ਫਰਵਰੀ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਮਿਤੀ 21 ਤੋਂ 24 ਫਰਵਰੀ ਤੱਕ ਮਾਪੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕੀਤੀ।ਨਰਸਰੀ ਜਮਾਤ ਤੋਂ ਲੈ ਕੇ ਯੂ.ਕੇ.ਜੀ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੇ ਇਸ ਵਿੱਚ ਭਾਗ ਲਿਆ।ਸਕੂਲ ਪ੍ਰਿੰਸੀਪਲ ਡਾ. ਪਰਾਸ਼ਰ ਨੇ ਸਕੂਲ ਦੀਆਂ ਉਪਲੱਬਧੀਆਂ ਅਤੇ ਭਵਿੱਖ ਦੀਆਂ …

Read More »

ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਇੰਟਰਨਸ਼ਿਪ ਲਈ ਚੋਣ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਦੋ ਵਿਦਿਆਰਥੀਆਂ ਮੋਮਿਨ ਅਹਿਮਦ ਰਾਠਰ (ਰਿਸਰਚ ਸਕਾਲਰ) ਅਤੇ ਮਿਸ. ਨੀਲਮ (ਐਮ.ਐਡ ਵਿਦਿਆਰਥੀ) ਨੂੰ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ (ਐਮ.ਜੀ.ਐਨ.ਸੀ.ਆਰ.ਈ) ਦੀ ਪੇਡ ਇੰਟਰਨਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ।ਵਿਦਿਆਰਥੀਆਂ ਨੂੰ ਇਹ ਇੰਟਰਨਸ਼ਿਪ ਉਹਨਾਂ ਦੀ ਉਚ ਪਾਏ ਦੀ ਖੋਜ਼ ਅਤੇ ਅਕਾਦਮਿਕਤਾ ਦੇ ਆਧਾਰ `ਤੇ ਪ੍ਰਦਾਨ ਕੀਤੀ …

Read More »

ਪੰਜਾਬ ਸਰਕਾਰ ਵਲੋਂ ਪ੍ਰਇਮਰੀ ਸਿੱਖਿਆ ਦੀ ਅਣਦੇਖੀ

ਵੱਡੇ ਪੱਧਰ `ਤੇ ਖਾਲੀ ਪਈਆਂ ਬੀ.ਪੀ.ਈ.ਓਜ ਦੀਆਂ ਪੋਸਟਾਂ ਸਰਕਾਰ ਤੁਰੰਤ ਭਰੇ – ਡੀ.ਟੀ.ਐਫ਼ ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੀ ਆਪ ਸਰਕਾਰ ਇੱਕ ਪਾਸੇ ਦਿੱਲੀ ਮਾਡਲ ਦਾ ਗੁਣਗਾਨ ਕਰਦਿਆਂ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੇ ਦਾਅਵੇ ਕਰ ਰਹੀ ਹੈ।ਦੂਜੇ ਪਾਸੇ ਸਿੱਖਿਆ ਦੀ ਬੁਨਿਆਦੀ ਪ੍ਰਾਇਮਰੀ ਸਿੱਖਿਆ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਰਹੀ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ …

Read More »

ਖ਼ਾਲਸਾ ਕਾਲਜ ਵੂਮੈਨ ਦੇ ਅਧਿਆਪਕ ਤੇ ਵਿਦਿਆਰਥਣਾਂ ਭਾਸ਼ਾ ਵਿਭਾਗ ਵਲੋਂ ਸਨਮਾਨ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰਕ ਅਤੇ ਸੰਗੀਤ ਦੇ ਖੇਤਰ ’ਚ ਦਿੱਤੇ ਗਏ ਸਹਿਯੋਗ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ …

Read More »

ਖਾਲਸਾ ਕਾਲਜ ਵਿਖੇ ਮੁਫ਼ਤ ‘ਬੋਨ ਮਿਨਰਲ ਡੈਨਸਿਟੀ’ ਚੈਕਅਪ ਕੈਂਪ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਮੁਫ਼ਤ ‘ਬੋਨ ਮਿਨਰਲ ਡੈਨਸਿਟੀ’ (ਬੀ.ਐਮ.ਡੀ) ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤਾ।ਕੈਂਪ ਦਾ ਮਕਸਦ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਦਾ ਪਤਾ ਲਗਾਉਣਾ ਸੀ। ਡਾ. ਮਹਿਲ …

Read More »

ਖ਼ਾਲਸਾ ਕਾਲਜ ਵਿਖੇ ‘ਫਿਜ਼ੀਕਲ ਸਾਇੰਸਿਜ਼ ’ਚ ਮੌਜ਼ੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਵਲੋਂ ‘ਫਿਜ਼ੀਕਲ ਸਾਇੰਸਿਸ ’ਚ ਮੌਜ਼ੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਕਰਵਾਈ ਗਈ।ਇਸ ਕਾਨਫਰੰਸ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ: ਬੀ.ਪੀ ਸਿੰਘ ਨੇ ਗੈਸਟ ਆਫ਼ ਆਨਰ ਵਜ਼ੋਂ ਸ਼ਿਰਕਤ ਕੀਤੀ, ਜੋ ਕਿ ਐਕਸਪੈਰੀਮੈਂਟਲ ਨਿਊਕਲੀਅਰ ਫਿਜ਼ਿਕਸ ’ਚ ਇਕ ਨਾਮਵਰ ਖ਼ੋਜ਼ੀ, ਸਾਇੰਦਾਨ ਅਤੇ ਅਧਿਆਪਕ ਹਨ।ਕਾਨਫਰੰਸ ’ਚ ਮੁੱਖ ਬੁਲਾਰੇ ਵਜੋਂ ਅਕਾਲ …

Read More »

ਖਾਲਸਾ ਕਾਲਜ ਵਿਖੇ ਕਰਵਾਇਆ ‘ਟੈਕ-ਫੈਸਟ 2023’ ਪ੍ਰੋਗਰਾਮ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵਲੋਂ ‘ਟੈਕ-ਫੈਸਟ 2023’ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ’ਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਮਾਗਮ ਦੌਰਾਨ ਜਿੱਥੇ ਕੰਪਿਊਟਰ ਵਿੱਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 18 ਕਾਲਜਾਂ ਅਤੇ 8 ਸਕੂਲਾਂ ਤੋਂ ਆਈਆਂ ਟੀਮਾਂ ਦਰਮਿਆਨ ਅੰਤਰ-ਕਾਲਜ ਅਤੇ …

Read More »

ਖਾਲਸਾ ਕਾਲਜ ਵਿਖੇ ‘ਕੈਰੀਅਰ ਕਾਊਂਸਲਿੰਗ ਈਵੈਂਟ’ ਦਾ ਆਯੋਜਨ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਪੋਸਟ-ਗ੍ਰੈਜੂਏਟ ਵਿਭਾਗ ਨੇ ‘ਕੈਰੀਅਰ ਕਾਉਂਸਲਿੰਗ ਈਵੈਂਟ’ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਿਰਦੇਸ਼ਾਂ ’ਤੇ ਆਯੋਜਿਤ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਭਰਪੂਰ ਬਣਾਉਣਾ ਸੀ।ਜਿਸ ’ਚ ਵੱਖ-ਵੱਖ ਸਕੂਲਾਂ ਦੇ 120 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਵਿਭਾਗ ਦੀ ਲਾਇਬ੍ਰੇਰੀ, ਕਾਮਰਸ …

Read More »