ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਭਾਈ ਵੀਰ ਸਿੰਘ ਇੱਕ ਸ਼ਖਸੀਅਤ ਅਨੇਕ ਵਿਰਾਸਤਾਂ’ ਵਿਸ਼ੇ ’ਤੇ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਸਮਾਜ ਨੂੰ ਦੇਣ ਬਹੁ-ਪੱਖੀ ਹੈ।ਇਸ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਆਧੁਨਿਕ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਨੂੰ ਸ਼ੁਰੂ ਕਰਨ ਵਿੱਚ ਭਾਈ ਸਾਹਿਬ ਦੀ ਵਿਸ਼ੇਸ਼ ਦੇਣ ਹੈ।ਉਹ ਇਕ ਵਿਅਕਤੀ ਵਾਂਗ ਨਹੀਂ ਇਕ ਸੰਸਥਾ ਵਾਂਗ ਕੰਮ ਕਰਦੇ ਰਹੇ।
ਵਿਸ਼ੇਸ਼ ਲੈਕਚਰ ਦੇਣ ਆਏ ਅਮਰੀਕਾ ਦੇ ਸਿੱਖ ਰਿਸਰਚ ਸੈਂਟਰ ਦੇ ਇਨੋਵੇਟਿਵ ਡਾਇਰੈਕਟਰ ਹਰਿੰਦਰ ਸਿੰਘ ਨੇ ‘ਭਾਈ ਵੀਰ ਸਿੰਘ : ਇਕ ਸ਼ਖਸੀਅਤ, ਅਨੇਕ ਵਿਰਾਸਤਾਂ’ ਵਿਸ਼ੇ ਉੱਪਰ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨੇ ਆਪਣੇ ਸਮੇਂ ਸਾਹਿਤ ਸਮਾਜ ਅਤੇ ਸਿੱਖ ਧਰਮ ਆਦਿ ਹਰ ਖੇਤਰ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ ਅਤੇ ਆਪਣਾ ਵਡਮੁੱਲਾ ਯੋਗਦਾਨ ਪਾਇਆ।ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਬਾਰੇ ਸਾਨੂੰ ਪੁਨਰ-ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ ਅਤੇ ਭਾਈ ਵੀਰ ਸਿੰਘ ਇਕ ਸ਼ਖਸੀਅਤ ਹੋਣ ਦੇ ਨਾਲ ਨਾਲ ਅਨੇਕਾਂ ਵਿਰਾਸਤਾਂ ਦੇ ਮੋਢੀ ਵੀ ਰਹੇ ਅਤੇ ਵਾਰਿਸ ਵੀ।
ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਈ ਵੀਰ ਸਿੰਘ ਖ਼ਾਲਸਾ ਕਾਲਜ ਦੇ ਸੰਸਥਾਪਕਾਂ ਵਿਚੋਂ ਇਕ ਹਨ ਅਤੇ ਉਨ੍ਹਾਂ ਬਾਰੇ ਲੈਕਚਰ ਦੇਣ ਲਈ ਉੱਘੀ ਹਸਤੀ ਹਰਿੰਦਰ ਸਿੰਘ ਸਾਡੇ ਵਿਚ ਆਏ।ਮੰਚ ਸੰਚਾਲਨ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਪਰਮਿੰਦਰ ਸਿੰਘ ਨੇ ਕੀਤਾ।ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਵੀ ਹਾਜਰ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ
ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …