Monday, August 24, 2026

ਸਿੱਖਿਆ ਸੰਸਾਰ

ਖਾਲਸਾ ਕਾਲਜ ਵਿਖੇ 114ਵੀਂ ਕਾਨਵੋਕੇਸ਼ਨ ’ਚ 1700 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਸਹੀ ਗਿਆਨ ਨਾਲ ਕੁੱਝ ਵੀ ਅਸੰਭਵ ਨਹੀਂ – ਸਤਿਆਜੀਤ ਮਜੀਠੀਆ ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਵਲੋਂ ਅੱਜ ਇਤਿਹਾਸਕ ਖਾਲਸਾ ਕਾਲਜ ਦੀ 114ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ ਐਮ.ਫ਼ਿਲ, ਪੋਸਟ-ਗ੍ਰੈਜੂਏਟ ਅਤੇ ਗ੍ਰੈਜੂਏਟ ਜਮਾਤਾਂ ਦੇ ਕਰੀਬ 1700 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।ਆਪਣੇ ਸੰਬੋਧਂ ‘ਚ ਉਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਹੀ ਗਿਆਨ ਅਤੇ …

Read More »

ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਹਾਈਐਂਡ ਪਲੇਸਮੈਂਟ ਕੈਂਪ 29 ਨਵੰਬਰ ਨੂੰ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 29-11-2021 ਨੂੰ ਸਥਾਨਕ ਰੋਜ਼ਗਾਰ ਬਿਊਰੋ ਵਿਖੇ ਹਾਈਐਂਡ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵਲੋਂ ਪ੍ਰਾਰਥੀਆਂ ਨੂੰ ਘੱਟੋ-ਘੱਟ 2.40 ਲੱਖ ਸਲਾਨਾ ਤਨਖ਼ਾਹ …

Read More »

ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੀ ਹੋਈ ਸਮਾਪਤੀ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਸਮਾਪਤ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੋਂ ਆਨਲਾਈਨ ਮਿਤੀ 22.11.21 ਤੋਂ 27.11.21 ਤੱਕ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਦੀ ਅਗਵਾਈ ਹੇਠ ਗਿਆ ਸੀ।ਅੱਜ ਡਿਪਟੀ ਕੈਂਪ ਕਮਾਂਡੈਂਟ ਕਰਨਲ ਵੀ.ਕੇ ਪੰਧੇਰ ਦੇ ਸੰਬੋਧਨ ਦੇ ਨਾਲ ਸਮਾਪਤ ਹੋ ਗਿਆ।           …

Read More »

ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ ਯੂਨੀਵਰਸਿਟੀ ਦਾ ਏ ਜ਼ੋਨ ਜ਼ੋਨਲ ਯੁਵਕ ਮੇਲਾ

ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਜੋਸ਼ ਅਤੇ ਢੋਲ ਦੀ ਥਾਪ `ਤੇ ਨੱਚਦਾ `ਏ` ਜ਼ੋਨ ਜ਼ੋਨਲ ਯੁਵਕ ਮੇਲਾ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ‘ਏ ਜੋਨ’ ਦੇ ਯੁਵਕ ਮੇਲੇ ਵਿਚ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ 36 ਤੋਂ ਵੱਧ …

Read More »

ਦਵਾਈਆਂ ਵਾਲੇ ਪੌਦਿਆਂ ਦੀ ਰਸਾਇਣਿਕ ਬਣਤਰ ਤੇ ਗੁਣਵੱਤਾ ਨਿਯੰਤਰਣ ਵਿਧੀਆਂ ਦੀ ਮਹੱਤਤਾ ਬਾਰੇੇ ਗੈਸਟ ਲੈਕਚਰ

ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਦਵਾਈਆਂ ਵਾਲੇ ਪੌਦਿਆਂ ਦੀ ਰਸਾਇਣਿਕ ਬਣਤਰ ਅਤੇ ਗੁਣਵੱਤਾ ਨਿਯੰਤਰਣ ਵਿਧੀਆਂ ਦੀ ਮਹੱਤਤਾ’ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ਤਹਿਤ ਕਾਲਜ ਦੇ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸ ਸੁਸਾਇਟੀ ਸਹਿਯੋਗ ਨਾਲ ਪੋਸਟ ਗਰੈਜੂਏਟ ਬੌਟਨੀ ਵਿਭਾਗ ਵੱਲੋਂ ਕਰਵਾਏ ਗਏ ਪੋ੍ਰਗਰਾਮ ਮੌਕੇ ਡਾ. ਸ੍ਰੀਨਿਵਾਸ ਪਟਨਾਲਾ ਵਿਜ਼ਿਟਿੰਗ ਫੈਕਲਟੀ, ਰੋਡਜ਼ ਯੂਨੀਵਰਸਿਟੀ, …

Read More »

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ 27 ਵਿਦਿਆਰਥੀਆਂ ਨੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਰਣਜੀਤ ਐਵਨਿਊ ਵਿਖੇ ਕਰਵਾਈ ਗਈ 13ਵੀਂ ਅੰਤਰ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ 2021 ਵਿਚ (7, 9, 12 ਅਤੇ 14 ਸਾਲ ਉਮਰ ਦੇ ਵਰਗ ਅਧੀਨ) ਖੇਡਾਂ ’ਚ ਭਾਗ ਲਿਆ।ਦੂਸਰੀ ਜਮਾਤ ਦੀ ਵਿਦਿਆਰਥਣ …

Read More »

ਖ਼ਾਲਸਾ ਕਾਲਜ ਵਿਖੇ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਫਿਜਿਓਥੈਰੇਪੀ ਦੇ ਪੀ.ਜੀ ਵਿਭਾਗ ਵਲੋਂ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ‘ਵਰਲਡ ਅਰਥਰਾਈਟਸ ਡੇਅ’ ਨੂੰ ਸਮਰਪਿਤ ਸੀ।7 ਮੈਂਬਰੀ ਕੈਂਪ ਦੀ ਟੀਮ ਅਮਨਦੀਪ ਹਸਪਤਾਲ ਤੋਂ ਪਹੁੰਚੀ।ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ: ਮਹਿਲ ਸਿੰਘ ਵਲੋਂ ਕੀਤਾ ਗਿਆ, ਇਸ ਕੈਂਪ ਦਾ ਮਕਸਦ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੱਡੀਆਂ ’ਚ …

Read More »

ਸਰਕਾਰੀ ਮਿਡਲ ਸਕੂਲ ਮਾਡਲ ਟਾਊਨ ਵਿਖੇ ਵਿਗਿਆਨ ਮੇਲੇ ਦਾ ਆਯੋਜਨ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਮਿਡਲ ਸਕੂਲ ਮਾਡਲ ਟਾਊਨ ਨੰਬਰ 1 ਸ਼ੇਰੋਂ ਵਿਖੇ ਸਕੂਲ ਇੰਚਾਰਜ਼ ਸ਼ਿੰਦਰਪਾਲ ਕੌਰ ਦੀ ਅਗਵਾਈ ਹੇਠ ਵਿਗਿਆਨ ਮੇਲਾ ਲਾਇਆ ਗਿਆ।ਜਿਸ ਵਿਚ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਵਿਗਿਆਨ ਪਾਠਕ੍ਰਮ ਅਨੁਸਾਰ ਮਾਡਲ ਅਤੇ ਕਿਰਿਆਵਾਂ ਪੇਸ਼ ਕੀਤੀਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਵਿਗਿਆਨ ਮੇਲੇ ਦਾ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਭੇਤ …

Read More »

ਕੰਪਿਊਟਰ ਅਧਿਆਪਕਾਂ ਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ਼ ਦੀ ਡੀ.ਟੀ.ਐਫ਼ ਵਲੋਂ ਸਖਤ ਨਿਖੇਧੀ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਪਿਛਲੇ 17 ਸਾਲਾਂ ਦੇ ਵੱਧ ਸਮੇਂ ਤੋਂ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕ ਕੱਲ ਚੰਡੀਗੜ੍ਹ ਵਿਖੇ ਮੁੱਖੀ ਮੰਤਰੀ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾ ਰਹੇ ਸਨ।ਪਰ ਚੰਡੀਗੜ ਪ੍ਰਸ਼ਾਸਨ ਨੇ ਪੰਜਾਬ-ਚੰਡੀਗੜ੍ਹ ਬੈਰੀਅਰ `ਤੇ ਅਧਿਆਪਕਾਂ `ਤੇ ਅੰਨੇਵਾਹ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।           …

Read More »

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਢੱਡਰੀਆਂ ਵਿਖੇ ਸੈਂਟਰ ਢੱਡਰੀਆਂ ਅਧੀਨ ਆਉਂਦੇ ਸਕੂਲਾਂ ਦੇ ਅੱਜ ਵਿੱਦਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੁੱਗਰ, ਮੰਡੇਰ, ਸਾਹੋਕੇ, ਢੱਡਰੀਆਂ, ਤੋਗਾਵਾਲ, ਤਕੀਪੁਰ, ਦਿਆਲਗੜ੍ਹ, ਝਾੜੋਂ ਅਤੇ ਰੱਤੋਕੇ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕਰੋਨਾ ਕਾਲ ਤੋਂ ਬਾਅਦ ਹੋਏ ਇਹ ਪਹਿਲੇ ਮੁਕਾਬਲੇ ਹੋਏ ਸਨ।ਜਿਸ ਕਾਰਨ ਬੱੱਚਿਆਂ ਅਤੇ ਅਧਿਆਪਕਾਂ ‘ਚ ਇਸ ਸਬੰਧੀ ਕਾਫੀ ਉਤਸ਼ਾਹ ਸੀ …

Read More »