ਅੰਮ੍ਰਿਤਸਰ, 25 ਜੁਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਝੋਨੇ ਦੀ ਸਿੱਧੀ ਲਵਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ‘ਆਓ ਪਿੰਡ ਚੱਲੀਏ’ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਚਾਨਕ ਪਿੰਡ ਰੱਖ ਝੀਤਾ ਨੇੜੇ ਮਾਨਾਵਾਲਾ ਪਹੁੰਚੇ।ਉਨਾਂ ਨੇ ਕਿਸਾਨਾਂ ਨੂੰ ਲੁਧਿਆਣਾ ਦੇ ਆਗਾਂਹਵਧੂ ਕਿਸਾਨਾ ਦਲੇਰ ਸਿੰਘ ਵਲੋਂ ਵਿਕਸਿਤ ਤਕਨੀਕ ਅਪਣਾਉਣ ਦੀ ਅਪੀਲ ਕੀਤੀ।ਉਨਾਂ ਦੱਸਿਆ ਕਿ ਝੋਨੇ …
Read More »ਪੰਜਾਬੀ
ਬਠਿੰਡਾ ਜ਼ਿਲੇ ਵਿਚ 5 ਨਵੇਂ ਕੇਸ ਸਾਹਮਣੇ ਆਏ, 397 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ
ਬਠਿੰਡਾ, 24 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿਚ ਬੁੱਧਵਾਰ ਨੂੰ ਕੋਵਿਡ 19 ਬਿਮਾਰੀ ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ ਦੇ ਦਿਨ ਕੁੱਲ 397 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਜਿੰਨਾਂ ਵਿਚੋਂ 388 ਅੱਜ ਸੁੱਵਖਤੇ ਮਿਲੀਆਂ ਸਨ ਜਦ ਕਿ 9 ਹੋਰ ਸ਼ਾਮ …
Read More »ਫਰੀਦਕੋਟ ਦਾ ਇੱਕ ਹੋਰ ਐਸ.ਆਈ ਕੋਰੋਨਾ ਪਾਜ਼ੀਟਿਵ
ਫਰੀਦਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ। ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਕਿਹਾ ਕਿ ਮੱਖ ਮੰਤਰੀ ਪੰਜਾਬ ਕੈਪਟਨ …
Read More »ਪਟਿਆਲਾ ਜਿਲੇ ਵਿਚ 7 ਕੋਵਿਡ ਪੌਜਟਿਵ ਕੇਸਾਂ ਦੀ ਹੋਈ ਪੁਸ਼ਟੀ
ਕੋਵਿਡ ਤੋਂ ਠੀਕ ਹੋਣ ਤੇ ਇੱਕ ਵਿਅਕਤੀ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ – ਡਾ. ਮਲਹੋਤਰਾ ਪਟਿਆਲਾ, 24 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ ਹੋਈਆਂ 1236 ਰਿਪੋਰਟਾਂ ਵਿਚੋਂ 1229 ਕੋਵਿਡ ਨੈਗੇਟਿਵ ਅਤੇ 07 ਕੋਵਿਡ ਪੌਜਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 5 ਨਾਭਾ, 1 ਰਾਜਪੁਰਾ ਅਤੇ 1 ਪਟਿਆਲਾ ਸ਼ਹਿਰ ਨਾਲ ਸਬੰਧਤ ਹੈ ਅਤੇ ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਵਲ ਸਰਜਨ ਡਾ. …
Read More »ਐਨ.ਆਰ.ਆਈ ਕੁਲਵਿੰਦਰ ਸਿੰਘ ਰਾਓ ਨੇ ਕਲੱਬ ਨੂੰ ਦਿੱਤੀ ਮਾਲੀ ਮਦਦ
ਸਮਰਾਲਾ, 24 ਜੂਨ (ਪੰਜਾਬ ਪੋਸਟ – ਬੜੈਚ) – ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਵਲੋਂ ਪਿੰਡ ਵਿੱਚ ਨਵੇਂ ਤਿਆਰ ਕਰਵਾਏ ਜਾ ਰਹੇ ਖੇਡ ਗਰਾਊਂਡ ਦੇ ਲਈ ਐਨਆਰ ਆਈ ਕੁਲਵਿੰਦਰ ਸਿੰਘ ਰਾਓ ਅਮਰੀਕਾ ਵਾਲਿਆਂ ਨੇ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਸਮਾਜ ਸੇਵੀ ਤਸਵਿੰਦਰ ਸਿੰਘ ਬੜੈਚ ਰਾਹੀਂ ਕਲੱਬ ਦੇ ਖਜ਼ਾਨਚੀ ਹਰਦੀਪ ਸਿੰਘ ਫੌਜੀ ਨੂੰ ਸੌਂਪੀ।ਕਲੱਬ ਦੇ …
Read More »ਵਿਦਿਅਰਥੀ ਅਰਮਾਨ ਸਿੰਘ ਨੂੰ ਮਿਲਿਆ ਵਿਸ਼ੇਸ਼ ਪ੍ਰਸੰਸਾ ਪੱਤਰ
ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ – ਸੰਧੂ) – ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਵਿਭਾਗ ਦੇ ਵੱਲੋਂ ਮਨੁੱਖੀ ਜਾਨਵੇਲਾ ਕੋਰੋਨਾ ਵਾਇਰਸ ਖਿਲਾਫ ਵੱਖ-ਵੱਖ ਸਕੂਲ ਵਿਦਿਆਰਥੀਆਂ ਦੇ ਕੋਲੋਂ ਉਨ੍ਹਾਂ ਵੱਲੋਂ ਲਿਖਤ ਕਲਾ ਕ੍ਰਿਤੀਆਂ ਮੰਗਵਾ ਕੇ ‘ਅੰਬੈਸਡਰ ਆਫ ਹੋਪ’ ਚੁਣੇ ਜਾਣ ਦੀ ਦੌੜ ‘ਚ ਪੰਜਾਬ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ ਞਵੱਲੋਂ ਕਿਸਮਤ ਅਜ਼ਮਾਈ ਕੀਤੀ ਗਈ।ਜਿਸ ਦੌਰਾਨ ਵਿਭਾਗ ਵੱਲੋਂ ਚੁਣੇ ਗਏ …
Read More »ਰਣਬੀਰ ਸਿੰਘ ਭੰਗੂ ਨੂੰ ਜ਼ਿਲ੍ਹਾ ਖੇਡ ਅਫਸਰ ਦਾ ਅਹੁੱਦਾ ਸੰਭਾਲਣ ‘ਤੇ ਕੀਤਾ ਸਨਮਾਨਿਤ
ਸੰਗਰੂਰ, 24 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਣਬੀਰ ਸਿੰਘ ਭੰਗੂ ਨੂੰ ਅੱਜ ਸੰਗਰੂਰ ਵਿਖੇ ਬਤੌਰ ਜ਼ਿਲ੍ਹਾ ਖੇਡ ਅਫਸਰ ਸੰਗਰੂਰ ਵਜੋਂ ਆਪਣਾ ਅਹੁੱਦਾ ਸੰਭਾਲਣ ‘ਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ, ਡਾਇਰੈਕਟਰ ਗੁਰਪਿਆਰ ਸਿੰਘ ਚੱਠਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। …
Read More »ਯੂਨੀਵਰਸਿਟੀ `ਚ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦਾ ਨਿਰਮਾਣ ਛੇਤੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਪ੍ਰੋਜੈਕਟ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੇ ਅਧਿਆਪਨ, ਖੋਜ ਅਤੇ ਪ੍ਰਬੰਧਕੀ ਢਾਂਚੇ ਨੂੰ ਜਿਥੇ ਅਮਲ ਵਿਚ ਲਿਆਂਦਾ ਜਾ ਰਿਹਾ ਹੈ ਉਥੇ ਇਹ ਯੂਨੀਵਰਸਿਟੀ ਆਨਲਾਈਨ ਸਿਖਿਆ ਮੁਹਈਆ ਕਰਵਾਉਣ ਵਾਲੀਆਂ ਦੇਸ਼ ਦੀਆਂ …
Read More »ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ – ਸ਼ਰਮਾ
ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਵਧਾਏ ਜਾ ਰਹੇ ਰੇਟਾਂ ਖਿਲਾਫ ਕਾਂਗਰਸ ਜਨ ਕਲਿਆਣ ਤੇ ਪ੍ਰਚਾਰ ਸੈਲ ਹਲਕਾ ਧੂਰੀ ਚੇਅਰਮੈਨ ਮਨੀ ਸ਼ਰਮਾ ਨੇ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੱਚਾ ਤੇਲ ਸਸਤਾ ਹੋਣ ਦੇ ਬਾਵਜ਼ੂਦ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲੀਆ …
Read More »ਯੋਗਾ ਇਮਊਨਟੀ ਸਿਸਟਮ ਨੂੰ ਤਾਕਤਵਰ ਤੇ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ‘ਚ ਹੁੰਦੈ ਸਹਾਈ – ਬਾਬਾ ਜਗਤਾਰ
ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼ਾਂਤੀ ਨਿਕੇਤਨ ਪਾਰਕ ਧੂਰੀ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿੱਤ ਇੱਕ ਯੋਗ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਯੋਗ, ਪ੍ਰਣਾਯਾਮ ਦੇ ਰੋਜਾਨਾ ਅਭਿਆਸ ਨਾਲ ਜਿੱਥੇ ਸ਼ਰੀਰ ਦਾ ਇਮਊਨਟੀ ਸਿਸਟਮ ਤਾਕਤਵਰ ਹੁੰਦਾ ਹੈ, ੳੁੱਥੇ ਹੀ ਯੋਗਾ ਅਤੇ ਕੁਦਰਤੀ …
Read More »
Punjab Post Daily Online Newspaper & Print Media