ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਪਹਿਲਾਂ ਅਪਲੋਡ ਕੀਤੀ ਡੇਟ-ਸ਼ੀਟ ਅਨੁਸਾਰ ਮਿਤੀ 1 ਜੁਲਾਈ 2020 ਤੋਂ ਆਰੰਭ ਹੋਣ ਵਾਲੀਆਂ ਆਖਰੀ ਸਮੈਸਟਰ ਦੀਆਂ ਸਾਰੀਆਂ ਸਾਲਾਨਾ ਸਿਸਟਮ ਅਤੇ ਸਿਮੈਸਟਰ ਸਿਸਟਮ ਦੀਆਂ ਥਿਊਰੀ ਅਤੇ ਪ੍ਰਯੋਗੀ ਪ੍ਰੀਖਿਆਵਾਂ (ਸਮੇਤ ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ) ਮਿਤੀ 15 ਜੁਲਾਈ 2020 ਤਕ ਮੁਲਤਵੀ ਕੀਤੀਆਂ ਜਾਂਦੀਆਂ ਹਨ।ਇਹ ਜਾਣਕਾਰੀ ਗੁਰੂ …
Read More »ਪੰਜਾਬੀ
ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਰਪੰਚਾਂ ਤੇ ਪੰਚਾਂ ਨੇ ਘਰ-ਘਰ ਦਿਤੀ ਦਸਤਕ-ਡੀ.ਸੀ
ਪ੍ਰਚਾਰ ਵਾਹਨ ਚਲਾ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਅੱਜ ਸਰਪੰਚਾਂ/ਪੰਚਾਂ ਅਤੇ ਜ਼ਿਲਾ੍ ਵਿਕਾਸ ਤੇ ਪੰਚਾਇਤ ਦਫਤਰ ਦੇ ਕਰਮਚਾਰੀਆਂ ਵਲੋ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਲੇ੍ਹ ਦੇ ਸਮੂਹ ਪਿੰਡਾਂ ਵਿਚ ਘਰ ਘਰ ਜਾ ਕੇ ਦਸਤਕ ਦਿੱਤੀ ਅਤੇ ਬਲਾਕ ਵਿਕਾਸ ਤੇ ਪੰਚਾਇਤ …
Read More »ਪੰਜਾਬ ਵਿੱਚ ਕੇਂਦਰ ਦੇ ਫੈਸਲੇ ਅਨੁਸਾਰ ਜ਼ਿੰਮ ਅਜੇ ਨਹੀਂ ਖੋਲ੍ਹੇ ਜਾ ਸਕਦੇ – ਮੁੱਖ ਮੰਤਰੀ
ਪਟਵਾਰੀਆਂ ਦੀ ਇੰਟਰਵਿਊ ਵੀ ਛੇਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਿਹਤ ਮਾਹਿਰਾਂ ਵਲੋਂ ਪੰਜਾਬ ਵਿੱਚ ਮਹਾਂਮਾਰੀ ਦੇ ਸਿਖਰ ਦਾ ਸਮਾਂ ਅਜੇ ਆਉਣ ਬਾਰੇ ਲਾਏ ਅਨੁਮਾਨ ‘ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਕਿਸੇ ਵੀ ਸੂਰਤ ‘ਚ ਢਿੱਲ ਬਰਦਾਸ਼ਤ …
Read More »ਜਿਲੇ ਵਿੱਚ ਨਿਰਧਾਰਿਤ ਥਾਵਾਂ ‘ਤੇ ਹੀ ਹੋਵੇਗਾ ਧਰਨਾ ਜਾਂ ਰੋਸ ਪ੍ਰਦਰਸ਼ਨ – ਡਿਪਟੀ ਕਮਿਸ਼ਨਰ
ਮੰਗ ਪੱਤਰ ਅਤੇ ਯਾਦ ਪੱਤਰ ਆਨਲਾਈਨ ਦੇਣ ਦੀ ਹਦਾਇਤ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਦੇ ਚੱਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੰਜਾਬ ਮਹਾਂਮਾਰੀ ਬਿਮਾਰੀ ਐਕਟ 2020 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕਿਹਾ ਹੈ ਕਿ ਜ਼ਿਲੇ ਵਿਚ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਧਰਨਾ /ਰੋਸ਼ ਪ੍ਰਦਰਸ਼ਨ ਦੀ ਪੂਰਨ ਮਨਾਹੀ ਹੋਵੇਗੀ।ਜੇਕਰ ਕਿਸੇ ਸਸੰਥਾ, ਜੱਥੇਬੰਦੀ …
Read More »‘ਆਪ’ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ ਦੇ ਪੂਤਲੇ ਫੂਕੇ
ਧੂਰੀ, 1 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਨੂੰ ਖੁੱਲ੍ਹੀਆਂ ਮੰਡੀਆਂ ਵਿੱਚ ਵੇਚਣ ਸਬੰਧੀ ਬਣਾਏ ਕਾਨੂੰਨ ਅਤੇ ਆਏ ਦਿਨ ਡੀਜ਼ਲ-ਪੈਟਰੋਲ ਦੀਆਂ ਬੇ-ਲੋੜਾ ਕੀਮਤਾਂ ਵਧਾਉਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀ ਲੜੀ ਵਿੱਚ ਅੱਜ ਧੂਰੀ ਦੇ ਕੱਕੜਵਾਲ ਚੌਕ ਵਿਖੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਰੋਸ …
Read More »ਧੂਰੀ ਸ਼ਹਿਰ ਦੇ 13 ਕੋਰੋਨਾ ਪੋਜ਼ੀਟਿਵ ਵਿਅਕਤੀ ਤੰਦਰੁਸਤ ਹੋ ਕੇ ਘਰ ਪਰਤੇ
ਤੰਦਰੁਸਤ ਹੋ ਕੇ ਪਰਤਣ ਵਾਲਿਆਂ ‘ਚ ਇੱਕੋ ਪਰਿਵਾਰ ਦੇ 7 ਮੈਂਬਰ ਤੇ 3 ਮੁਲਾਜ਼ਮ ਵੀ ਸ਼ਾਮਲ ਧੂਰੀ, 1 ਜੁਲਾਈ (ਪ੍ਰਵੀਨ ਗਰਗ) ਸਿਵਲ ਹਸਪਤਾਲ ਮਾਲੇਰਕੋਟਲਾ ਅਤੇ ਕੋਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਧੂਰੀ ਦੇ ਰਹਿਣ ਵਾਲੇ ਕੋਰੋਨਾ ਪੋਜ਼ੀਟਿਵ ਜੇਰੇ ਇਲਾਜ ਵਿਅਕਤੀਆਂ ਵਿੱਚੋਂ ਅੱਜ 13 ਵਿਅਕਤੀਆਂ ਦੇ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰ ਪਰਤਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ …
Read More »ਅੰਮ੍ਰਿਤਸਰ ਨੂੰ ਆਉਣ ਤੇ ਜਾਣ ਵਾਲੀਆਂ ਸਾਰੀਆਂ ਸੜਕਾਂ ਚਾਰ ਮਾਰਗੀ ਹੋਣਗੀਆਂ – ਔਜਲਾ
ਅੰਮ੍ਰਿਤਸਰ-ਅਜਨਾਲਾ-ਰਮਦਾਸ, ਅੰਮ੍ਰਿਤਸਰ-ਘੁਮਾਣ, ਅੰਮ੍ਰਿਤਸਰ-ਹਰਸ਼ਾ ਛੀਨਾ ਸੜਕਾਂ ਚਹੁੰ ਮਾਰਗੀ ਬਣਨਗੀਆਂ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਕੀ ਨਗਰੀ ਵਿਖੇ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਤੇ ਸ਼ੁਰੂ ਹੋਣ ਜਾ ਰਹੇ ਪ੍ਰੋਜੈਕਟਾਂ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਨਾਲ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ …
Read More »ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਰੀ-ਪੀਰੀ ਦਿਵਸ ਮਨਾਏ ਜਾਣ ਦੀਆਂ ਦਿੱਤੀਆਂ ਵਧਾਈਆਂ
ਜਦੋਂ ਤੀਕ ਚੀਫ਼ ਖਾਲਸਾ ਦੀਵਾਨ ਦੇ ਨਵੇਂ ਮੈਂਬਰਾਂ ਦੇ ੳ-ਫਾਰਮ ਨਹੀਂ ਪੁੱਜਦੇ ਉਦੋਂ ਤੀਕ ਕਿਸੇ ਵੀ ਮੈਂਬਰ ਦੀ ਚੋਣ ਨਾ ਕੀਤੀ ਜਾਵੇ – ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਨੂੰ ਮੀਰੀ-ਪੀਰੀ ਦਿਵਸ ਮਨਾਏ …
Read More »ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ‘ਚ 3 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ
ਜਿਲ੍ਹੇ ‘ਚ ਕੁੱਲ 219 ਕਰੋਨਾ ਪਾਜ਼ਟਿਵ, 178 ਲੋਕਾਂ ਕੀਤਾ ਰਿਕਵਰ, ਐਕਟਿਵ ਕੇਸ 37 ਪਠਾਨਕੋਟ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ 3 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਅਤੇ 6 ਲੋਕਾਂ ਨੂੰ ਡਿਸਚਾਰਜ਼ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ‘ਤੇ ਆਪਣੇ ਘਰ੍ਹਾਂ ਲਈ ਰਵਾਨਾ …
Read More »ਪਟਿਆਲਾ ਜਿਲ੍ਹੇ ’ਚ 7 ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ
ਕਰੋਨਾ ਯੋਧਿਆਂ ਵਜੋ ਫ਼ਰੰਟਲਾਈਨ ‘ਤੇ ਨਿਰੰਤਰ ਲੜ ਰਹੇ ਹਨ ਡਾਕਟਰ – ਡਾ. ਮਲਹੋਤਰਾ ਪਟਿਆਲਾ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 107 ਰਿਪੋਰਟਾਂ ਵਿਚੋਂ 102 ਕੋਵਿਡ ਨੈਗੇਟਿਵ ਅਤੇ 5 ਕੋਵਿਡ ਪੌਜ਼ਟਿਵ ਪਾਏ ਗਏ ਹਨ।ਕੋਵਿਡ ਪੌਜ਼ਟਿਵ ਕੇਸਾਂ ਵਿਚੋਂ 3 ਪੌਜ਼ਟਿਵ ਕੇਸ ਦੇ ਸੰਪਰਕ ਆਏ ਵਿਅਕਤੀ, ਇੱਕ ਫਲੂ …
Read More »
Punjab Post Daily Online Newspaper & Print Media