ਭੀਖੀ/ਮਾਨਸਾ, 17 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਂਸਲ ਮਾਨਸਾ ਵਲੋਂ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਆਨਲਾਈਨ ਪ੍ਰਣਾਲੀ ਰਾਹੀਂ ਪਾਸ ਕਰਨ ਦੀ ਸ਼ੁਰੂਆਤ ਕੀਤੀ ਗਈ। ਆਨਲਾਈਨ ਨਕਸ਼ਾ ਪਾਸ ਕਰਨ ਦੇ ਇਸ ਕੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਇਕ ਨਕਸ਼ਾ ਆਨਲਾਈਨ ਦਰਜ ਕਰਕੇ ਕੀਤੀ ਗਈ।ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਕਸ਼ੇ ਮੈਨੂਅਲ ਪ੍ਰਣਾਲੀ …
Read More »ਪੰਜਾਬੀ
28 ਦਸੰਬਰ ਨੂੰ ਸਵੇਰੇ 10:00 ਵਜੇ 10 ਮਿੰਟ “ਵਾਹਿਗੁਰੂ” ਸ਼ਬਦ ਦਾ ਸਿਮਰਨ ਕਰਨ ਸੰਗਤਾਂ – ਜਥੇਦਾਰ
ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਖਿਆਂ ਹੈ ਕਿ ਸੂਬਾ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਪੋਹ ਮਹੀਨੇ ਦੀ ਹੱਡ ਚੀਰਵੀਂ ਕੜਕਦੀ ਠੰਡ ਵਿਚ ਸਰਬੰਸ-ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ‘ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ’ ਨੂੰ ਠੰਡੇ ਬੁਰਜ ਵਿੱਚ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਮਾਮਲੇ `ਚ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਤੇ 5 ਲੱਖ ਦਾ ਜੁਰਮਾਨਾ – 31 ਦਸੰਬਰ ਤਕ ਕਰਨਾ ਹੋਵੇਗਾ ਆਤਮ ਸਮਰਪਣ। ਜਸਟਿਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਨੇ ਤਿੰਨ ਦੋਸ਼ੀਆਂ ਕੈਪਟਨ ਭਾਗਮਲ, ਗਿਰਧਾਰੀ ਲਾਲ ਤੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਉਮਰ ਕੈਦ ਦੀ …
Read More »1984 ਸਿੱਖ ਕਤਲੇਆਮ ਮਮਲੇ `ਚ ਸੱਜਣ ਕੁਮਾਰ ਨੂੰ ਉਮਰ ਕੈਦ
31 ਦਸੰਬਰ ਤੱਕ ਕਰਨਾ ਹੋਵੇਗਾ ਆਤਮ ਸਮਰਪਨ ਦਿੱਲੀ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਉਚ ਅਦਾਲਤ ਨੇ 73 ਸਾਲਾ ਸੱਜਣ ਕੁਮਾਰ ਨੂੰ ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਵਲੋਂ ਰਿਹਾਅ ਕਰ ਦੇਣ ਦੇ ਹੁਕਮ ਨੂੰ ਪਲਟ ਦਿੱਤਾ ਹੈ।ਸੱਜਣ ਕੁਮਾਰ …
Read More »ਰਸਾਕਸ਼ੀ ਟੂਰਨਾਮੈਂਟ `ਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਕਾਲਜ ਦੀ ਟੀਮ ਜੇਤੂ
ਲੜਕੀਆਂ ਦਾ ਪਹਿਲਾ ਰਸਾਕਸ਼ੀ ਟੂਰਨਾਮੈਂਟ ਸਮਾਪਤ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ- ਸੰਧੂ) – ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵਲੋਂ ਨਵੀ ਮੁਹਿੰਮ ਬੇਟੀ ਪੜਾਓ ਦੀ ਸ਼ੁਰੂਆਤ ਕਰਦਿਆਂ ਕਰਵਾਏ ਗਏ ਪਹਿਲੇ ਰਸਾਕਸ਼ੀ ਟੂਰਨਾਮੈਂਟ ਵਿਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਦੀ ਟੀਮ ਜੇਤੂ ਰਹੀ, ਜਦਕਿ ਜਿਲ੍ਹਾ ਤਰਨਤਾਰਨ ਦੀ ਟੀਮ ਸੀਨੀਅਰ ਵਰਗ ਵਿੱਚ ਦੂਸਰੇ ਸਥਾਨ `ਤੇ ਆਈ।ਇਸ ਤੋ ਇਲਾਵਾ ਲੜਕੀਆਂ ਦੇ ਜੂਨੀਅਰ ਵਰਗ ਮੁਕਾਬਲਿਆਂ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਸਕੂਲ ਵਿਖੇ ਊਰਜਾ ਬਚਾਓ ਦਿਵਸ ਮਨਾਇਆ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਮਨਾਏ ਗਏ ਊਰਜਾ ਬਚਾਓ ਦਿਵਸ ਮੌਕੇ ਭਾਸ਼ਣ ਪ੍ਰਤੀਯੋਗਤਾ ਅਤੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਸੌਰ ਊਰਜਾ ਦੇ ਮਹੱਤਵ ਅਤੇ ਉਸ ਦੇ ਚਿਰਸਥਾਈ ਵਿਕਾਸ, ਪੁਨਰਉਪਯੋਗੀ ਊਰਜਾ ਯੰਤਰਾਂ ਅਤੇ ਬਾਇਓਗੈਸ ਊਰਜਾ ਦੇ ਉਪਯੋਗ ਅਤੇ ਊਰਜਾ ਨੂੰ ਬਚਾਉਣ ਅਤੇ ਸਹੀ ਤਰੀਕੇ …
Read More »ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ
ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਅਮਨਦੀਪ ਕੌਰ ਚਾਹਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦਾ ਦੌਰਾ ਕੀਤਾ ਗਿਆ ਅਤੇ ਬਲਵਿੰਦਰ ਸਿੰਘ ਸੁਪਰਡੈਂਟ, ਸਬ-ਜੇਲ੍ਹ ਪਠਾਨਕੋਟ ਵੀ ਮੋਕੇ ਤੇ ਮੌਜੂਦ ਸਨ। ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਬ-ਜੇਲ੍ਹ, ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ …
Read More »ਖਾਦ ਵਿਕ੍ਰੇਤਾ ਕਿਸਾਨ ਨੂੰ ਯੂਰੀਆ ਖਾਦ ਨਾਲ ਹੋਰ ਖੇਤੀ ਸਮੱਗਰੀ ਜਬਰਨ ਨਹੀਂ ਵੇਚ ਸਕਦਾ- ਡਾ. ਅਮਰੀਕ ਸਿੰਘ
ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਮਿਆਰੀ ਖੇਤੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਹਾੜੀ ਮੁਹਿੰਮ ਨੂੰ ਜਾਰੀ ਰੱਖਦਿਆਂ ਖੇਤੀ ਅਧਿਕਾਰੀਆਂ ਦੀ ਟੀਮ ਵੱਲੋਂ ਬਲਾਕ ਪਠਾਨਕੋਟ ਦੇ ਵੱਖ ਵੱਖ ਖਾਦ ਵਿਕ੍ਰੇਤਾਵਾਂ ਦੀਆ …
Read More »ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਲਾਇਆ ਪਸ਼ੂ ਭਲਾਈ ਕੈਂਪ
ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਪਸ਼ੂ ਪਾਲਣ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ, ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਉੱਤਮ ਚੰਦ ਐਸ.ਡੀ.ਓ ਜੁਗਿਆਲ ਵਿਸੇਸ ਤੋਰ ਤੇ ਹਾਜ਼ਰ ਹੋਏ। ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਪਸ਼ੂ ਪਾਲਕਾਂ ਨੂੰ …
Read More »ਸੰਗਰਾਦ ਸੇਵਾ ਸੰਮਤੀ ਨੇ ਚਾਹ ਤੇ ਬ੍ਰੈਡ-ਪਕੌੜਿਆਂ ਦਾ ਲੰਗਰ ਲਗਾਇਆ
ਧੂਰੀ, 16 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਕ੍ਰਾਂਤੀ ਚੌਕ ਵਿਖੇ ਸੰਗਰਾਦ ਸੇਵਾ ਸੰਮਤੀ ਵੱਲੋਂ ਚਾਹ ਅਤੇ ਬ੍ਰੈਡ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸੰਮਤੀ ਦੇ ਪ੍ਰਧਾਨ ਬਲਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਮਹੀਨੇ ਸੰਗਰਾਦ ਵਾਲੇ ਦਿਨ ਸਰਦੀ ਦੇ ਮੌਸਮ ਵਿੱਚ ਚਾਹ ਤੇ ਬ੍ਰੈਡ-ਪਕੌੜੇ ਅਤੇ ਗਰਮੀ ਦੇ ਮੌਸਮ ਵਿੱਚ ਠੰਡੇ-ਮੀਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ ਇਸ …
Read More »
Punjab Post Daily Online Newspaper & Print Media