Wednesday, November 25, 2026

ਪੰਜਾਬੀ

ਅਪੰਗ-ਸੁਅੰਗ ਲੋਕਮੰਚ (ਅਸੂਲ) ਪੰਜਾਬ ਦੇ ਸੱਦੇ `ਤੇ ਪਿੰਡ ਡਰੋਲੀ ਭਾਈ `ਚ ਖੜਕਾਈ ਥਾਲੀ

ਡਰੋਲੀ ਭਾਈ, 17 ਅਗਸਤ (ਪੰਜਾਬ ਪੋਸਟ- ਏ.ਐਸ ਗਿੱਲ) – ਅਪੰਗ-ਸੁਅੰਗ ਲੋਕਮੰਚ (ਅਸੂਲ) ਪੰਜਾਬ ਦੇ ਸੱਦੇ `ਤੇ ਅੰਗਹੀਣਾਂ, ਬਜ਼ੁਰਗਾਂ, ਆਸ਼ਰਿਤਾਂ ਤੇ ਵਿਧਵਾਵਾਂ ਦੀਆਂ ਮੰਗਾਂ ਨੂੰ ਲੈ ਕੇ ਪਿੰਡ ਡਰੋਲੀ ਭਾਈ ਵਿਖੇ ਸਰਕਾਰ ਨੂੰ ਜਗਾਉਣ ਵਾਸਤੇ ਥਾਲੀ ਖੜਕਾ ਕੇ ਥਾਲੀ ਖੜਕਾਉ ਅੰਦੋਲਨ ਦਾ ਭਰਵਾਂ ਸਮਰਥਨ ਕੀਤਾ ਗਿਆ।ਅਸੂਲ ਮੰਚ ਦੇ ਮੈਂਬਰ ਅਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਕਈ ਵਾਰ …

Read More »

ਡੀ.ਸੀ ਸੰਘਾ ਵਲੋਂ ਤਿੱਬਤੀਅਨ ਆਰਟੀਫੈਕਟਸ ਪ੍ਰਦਰਸ਼ਨੀ ਦਾ ਉਦਘਾਟਨ ਅੱਜ

ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਾਮਾਲਵੀਆ ਰੋਡ ਸਥਿਤ ਆਰਟ ਗੈਲਰੀ ਵਲੋਂ ਮਾਝਾ ਹਾਉਸ ਅੰਮ੍ਰਿਤਸਰ ਦੇ ਸਹਿਯਗ ਨਾਲ ਤਿੱਬਤੀਅਨ ਆਰਟੀਫੈਕਟਸ ਪ੍ਰਦਰਸ਼ਨੀ 18 ਤੋਂ 20 ਅਗਸਤ ਤੱਕ ਲਗਾਈ ਜਾ ਰਹੀ ਹੈ।ਆਰਟ ਗੈਲਰੀ ਦੇ ਜਨਰਲ ਸੱਕਤਰ ਡਾਕਟਰ ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਇਸ ਵਿਲੱਖਣ ਪ੍ਰਦਰਸ਼ਨੀ ਦਾ ਉਦਘਾਟਨ 18 ਅਗਸਤ  ਨੂੰ ਸ਼ਾਮ 4.00 ਵਜੇ ਅੰਮ੍ਰਿਤਸਰ ਦੇ …

Read More »

ਯਾਦਗਾਰੀ ਹੋਣਗੇ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ – ਡਾ. ਰੂਪ ਸਿੰਘ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ।ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ …

Read More »

ਅਸਲੇ ਤੇ ਕਾਰ ਸਮੇਤ ਚਾਰ ਅਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਪੈਸ਼ਲ ਨਾਕਾਬੰਦੀ ਮੁਹਿੰਮ ਤਹਿਤ ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਅਤੇ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਹਰਜੀਤ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾ ਅਤੇ ਏ.ਸੀ.ਪੀ ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਂਈ.ਏ.ਸਟਾਫ ਇੰਚਾਰਜ ਇੰਸਪੈਕਟਰ ਵਵਿੰਦਰ ਕੁਮਾਰ ਦੀ ਪੁਲੀਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ। ਇੰਸਪੈਕਟਰ ਸੀ.ਆਂਈ.ਏ.ਸਟਾਫ ਨੇ ਦੱਸਿਆ ਹੈ ਕਿ ਜਦੋਂ ਏ.ਐਸ.ਆਂਈ ਸਤਨਾਮ ਸਿੰਘ ਸਮੇਤ ਪੁਲੀਸ ਪਾਰਟੀ ਨੇ …

Read More »

ਘੱਟਗਿਣਤੀ ਵਰਗ ਦੀਆਂ ਸਕਾਲਰਸ਼ਿਪ ਸਕੀਮਾਂ ਸਬੰਧੀ ਆਨਲਾਈਨ ਦਰਖਾਸਤਾਂ 30 ਸਤੰਬਰ ਤੱਕ

ਪਠਾਨਕੋਟ, 16 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਸੁਖਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਪੰਜਾਬ ਚੰਡੀਗੜ੍ਹ ਵਲੋਂ ਲਾਗੂ ਕੀਤੀਆਂ ਗਈਆਂ ਘੱਟਗਿਣਤੀ ਵਰਗ ਦੀਆਂ ਸਕਾਲਰਸ਼ਿਪ ਸਕੀਮਾਂ ਸਬੰਧੀ ਜ਼ਿਲ੍ਹਿਆਂ/ਬਲਾਕਾਂ ਵਿੱਚ ਮੌਜੂਦਾ ਸਰਕਾਰੀ ਅਤੇ ਗੈਰ-ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ/ਵਿਦਿਅਕ ਸੰਸਥਾਵਾਂ ਪਾਸੋਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ, ਜਿਸ ਤਹਿਤ ਘੱਟਗਿਣਤੀ …

Read More »

ਫੂਡ ਸੇਫਟੀ ਟੀਮ ਨੇ ਪਨੀਰ ਦੁੱਧ ਤੇ ਦਹੀਂ ਦੇ ਸੈਂਪਲ ਭਰੇ

ਪਠਾਨਕੋਟ, 16 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਸਰਜਨ ਪਠਾਨਕੋਟ  ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫੂਡ ਸੇਫਟੀ ਟੀਮ ਪਠਾਨਕੋਟ ਅਤੇ ਡੇਅਰੀ ਵਿਭਾਗ ਦੀ ਟੀਮ ਦੁਆਰਾ ਸਾਂਝੇ ਤੌਰ ਤੇ ਸਵੇਰੇ 5:30 ਵਜੇ ਲਦਪਾਲਵਾਂ ਟੋਲ ਬੈਰੀਅਰ ਪਠਾਨਕੋਟ ਤੇ ਨਾਕਾ ਲਗਾਇਆ ਗਿਆ।ਸਹਾਇਕ ਕਮਿਸ਼ਨਰ (ਫੂਡ ਸੇਫਟੀ) ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ …

Read More »

ਪ੍ਰਧਾਨ ਮੰਤਰੀ ਮੋਦੀ ਵਲੋਂ ਕੇਰਲ ਦੇ ਮੁੱਖ ਮੰਤਰੀ ਨਾਲ ਹੜ੍ਹ ਦੀ ਸਥਿਤੀ ਬਾਰੇ ਗੱਲਬਾਤ

ਦਿੱਲੀ, 16 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਰਾਜ ਵਿੱਚ ਹੜ੍ਹ ਦੀ ਸਥਿਤੀ ਬਾਰੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪੀਨਾਰਾਈ ਵਿਜਯਨ ਨਾਲ ਰਾਜ ਵਿੱਚ ਹੜ੍ਹ ਦੀ ਸਥਿਤੀ ਬਾਰੇ ਗੱਲਬਾਤ ਕਰ ਕੇ ਸੂਬੇ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਲਈ ਰੱਖਿਆ ਮੰਤਰਾਲੇ ਨੂੰ ਹੋਰ ਕਦਮ ਚੁੱਕਣ ਲਈ ਕਿਹਾ ਗਿਆ ਹੈ।ਉਨਾਂ …

Read More »

ਖ਼ਾਲਸਾ ਮੈਨੇਜ਼ਮੈਂਟ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਆਜ਼ਾਦੀ ਦਿਹਾੜਾ

72 ਵਰ੍ਹੇ ਬਾਅਦ ਵੀ ਭਾਰਤ ਸਮਾਜਿਕ ਕੁਰੀਤੀਆਂ ਦੀ ਜਕੜ ’ਚ -ਛੀਨਾ ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਦੇਸ਼ ਨੂੰ ਅਜ਼ਾਦ ਹੋਏ 72 ਸਾਲ ਹੋ ਚੁੱਕੇ ਹਨ, ਪਰ ਅੱਜ ਦੇਸ਼ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾਖੋਰੀ, ਜਬਰ ਜਨਾਹ ਅਤੇ ਅਨਪੜ੍ਹਤਾ ਵਰਗੀਆਂ ਅਨੇਕਾਂ ਸਮਾਜਿਕ ਕੁਰੀਤੀਆਂ ਨਾਲ ਜੂਝ ਰਿਹਾ ਹੈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਹ ਪ੍ਰਗਟਾਵਾ …

Read More »

ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ, ਡਾ. ਸੁਖੀਜਾ ਪ੍ਰਧਾਨ ਬਣੇ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਟਾਰੀ ਸਰਹੱਦ ਨੂੰ ਜਾਂਦੇ ਗੁੰਮਟਾਲਾ-ਰਾਮ ਤੀਰਥ ਕੌਮਾਂਤਰੀ ਬਾਈਪਾਸ ਸੜਕ ਮਾਰਗ ’ਤੇ ਬਣੀ ਸਵਿਸ ਸਿਟੀ ਅਤੇ ਰੋਜ਼ ਲੈਂਡ ਕਾਲੋਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਅੱਜ ਇੱਥੇ ਇਕ ਹੰਗਾਮੀ ਮੀਟਿੰਗ ਕੀਤੀ ਗਈ।ਕਾਲੋਨੀ ਦੇ ਲੋਕਾਂ ਨੇ ਸੜਕਾਂ ਦੇ ਮੰਦੇ ਹਾਲ, ਸੀਵਰੇਜ਼ ਪ੍ਰਣਾਲੀ ਦਰੁਸਤ ਨਾ ਹੋਣ, ਪਾਰਕਾਂ ਦੀ ਤਰਸਯੋਗ ਹਾਲਤ, ਸਟਰੀਟ ਲਾਈਟਾਂ, ਬਿਜਲੀ ਸਪਲਾਈ ਅਤੇ ਸੁਰੱਖਿਆ …

Read More »

ਸੇਵਾ ਸੁਸਾਇਟੀ ਗੁਰੂ ਬਜਾਰ ਨੇ ਭਰੀਆਂ ਗਰੀਬ ਬੱਚਿਆਂ ਦੀਆਂ ਫੀਸਾਂ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਸੇਵਾ ਸੁਸਾਇਟੀ ਗੁਰੂ ਬਜਾਰ ਵਲੋਂ ਸਕੂਲ ਦੇ ਗਰੀਬ ਬੱਚਿਆਂ ਦੀ ਫੀਸ ਭਰੀ ਗਈ।ਸੰਨੀ ਮੋਹਕਮਪੁਰਾ ਨੇ ਦੱਸਿਆ ਕਿ ਸੇਵਾ ਸੁਸਾਇਟੀ ਵਲੋਂ ਜਗਤ ਜੋਤੀ ਹਾਈ ਸਕੂਲ ਜੋੜਾ ਫਾਟਕ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਉਨਾਂ ਵਿਦਿਆਰਥੀਆਂ ਦੀਆਂ 4-4 ਮਹੀਨੇ ਦੀਆਂ ਫੀਸਾਂ ਦਿੱਤੀਆਂ ਗਈਆਂ, ਜਿੰਨਾਂ …

Read More »