Wednesday, November 25, 2026

ਪੰਜਾਬੀ

ਆਈ.ਡੀ.ਐਸ.ਡੀ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ

ਪਠਾਨਕੋਟ, 23 ਜਨਵਰੀ (ਪ.ਪ)- ਡਿਪਟੀ ਕਮਿਸਨਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਆਈ.ਡੀ.ਐਸ.ਡੀ ਸੀਨੀਅਰ ਸੰਕੈਂਡਰੀ ਸਕੂਲ ਪਠਾਨਕੋਟ ਵਿੱਖੇ ਮਨਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਤੇ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਇਸੇ ਹੀ ਤਰਾਂ ਸਰਕਾਰੀ ਸੀਨੀਅਰ …

Read More »

ਪੇਡਾ ਨੇ ਊਰਜਾ ਦੀ ਬੱਚਤ ਸਬੰਧੀ ਲਗਾਈਆਂ ਵਰਕਸ਼ਾਪਾਂ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਲਾਕ ਪੱਧਰ ‘ਤੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਬਲਾਕਾਂ ਵਿਚ ਊਰਜਾ ਦੀ ਬੱਚਤ ਅਤੇ ਇਸ ਦੀ ਯੋਗ ਤਰੀਕੇ ਨਾਲ ਵਰਤੋਂ ਸਬੰਧੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿਚ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2, ਅਜਨਾਲਾ ਅਤੇ …

Read More »

ਯੂਥ ਅਕਾਲੀ ਦਲ ਚੌਣਾਂ ਵਿੱਚ ਨਿਭਾਏਗਾ ਅਹਿਮ ਰੋਲ – ਸੋਨੂੰ

ਭਿੱਖੀਵਿੰਡ, 23 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੋਨੂੰ ਭਿੱਖੀਵਿੰਡ ਨੇ ਆਖਿਆ ਕਿ ਹੋ ਰਹੀ ਸ੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਅਹਿਮ ਰੋਡ ਨਿਭਾਏਗਾ।ਉਹਨਾਂ ਕਿਹਾ ਕਿ ਹੋ ਇਹ ਜ਼ਿਮਨੀ ਚੋਣਾਂ ਕਾਂਗਰਸ ਅਤੇ ‘ਆਪ’ ਨੂੰ ਦੱਸ ਦੇਣਗੀਆਂ ਕਿ …

Read More »

ਰਾਸ਼ਟਰੀ ਵੋਟਰ ਦਿਵਸ ਮੌਕੇ ਬੂਥ ਪੱਧਰ ‘ਤੇ ਹੋਣਗੇ ਸਮਾਗਮ- ਡੀ.ਸੀ ਰਵੀ ਭਗਤ

ਜ਼ਿਲ੍ਹਾ ਪੱਧਰੀ ਸਮਾਗਮ ਬੀ. ਬੀ. ਕੇ. ਡੀ. ਏ. ਵੀ ਕਾਲਜ ਵਿਖੇ ਹੋਵੇਗਾ ਅੰਮ੍ਰਿਤਸਰ, 23 ਜਨਵਰੀ (ਗੁਰਚਰਨ ਸਿੰਘ)- ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ 25 ਜਨਵਰੀ ਨੂੰ ਸਥਾਨਕ ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮੈਨ, ਲਾਰੈਂਸ ਰੋਡ ਵਿਖੇ ਸਵੇਰੇ 10 ਵਜੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਸ ਤੋਂ …

Read More »

ਗਣਤੰਤਰ ਦਿਵਸ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਹੋਈ ਫੁੱਲ ਡਰੈੱਸ ਰਿਹਰਸਲ ਅੰਮ੍ਰਿਤਸਰ, 23 ਜਨਵਰੀ (ਗੁਰਚਰਨ ਸਿੰਘ)- 67ਵੇਂ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ 26 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਅੱਜ ਸਟੇਡੀਅਮ ਵਿਖੇ ਕੀਤੀ ਗਈ ਜਿਸ ਦਾ ਡਿਪਟੀ ਕਮਿਸ਼ਨਰ ਸ੍ਰੀ ਰਵੀ …

Read More »

ਦਸਤਾਰ ਸਜਾਓ ਲਹਿਰ ਪੰਜਾਬ ਵੱਲੋਂ ਪਿੰਡ ਭਾਗੀ ਬਾਂਦਰ ਚ ਦਸਤਾਰ ਸਿਖਲਾਈ ਕੈਂਪ 26 ਤੋਂ

ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਭਾਰਤ ਚ ਨਿਸ਼ਕਾਮ ਸੇਵਾ ਦੇ ਤੌਰ ਤੇ ਦਸਤਾਰ ਸਿਖਲਾਈ ਕੈਂਪ ਲਗਾ ਕੇ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜ ਰਹੀ ਸੰਸਥਾ ‘ਦਸਤਾਰ ਸਜਾਓ ਲਹਿਰ ਪੰਜਾਬ’ ਵੱਲੋਂ ਪਿੰਡ ਭਾਗੀ ਬਾਂਦਰ ਚ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।ਚਾਰ ਰੋਜਾ ਇਸ ਕੈਂਪ ਦੇ ਅਖੀਰਲੇ ਦਿਨ ਵਿਸ਼ਾਲ ਦਸਤਾਰ ਸਜਾਉਂਣ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਸ ਦੇ …

Read More »

ਪੱਤਰਕਾਰ ਵਰਿੰਦਰ ਜੈਨ ਨੂੰ ਸਦਮਾ- ਚਾਚਾ ਵਿਜੈ ਜੈਨ ਦਾ ਦਿਹਾਂਤ

ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਜਰਨਲਿਸਟ ਕਲੱਬ (ਰਜਿ.) ਮਾਲੇਰਕੋਟਲਾ ਦੇ ਮੀਤ ਪ੍ਰਧਾਨ ਵਰਿੰਦਰ ਜੈਨ ਦੇ ਸਤਿਕਾਰਯੋਗ ਚਾਚਾ ਵਿਜੈ ਜੈਨ (ਐਮ.ਏ) ਪੁੱਤਰ ਹੰਸ ਰਾਜ ਜੈਨ ਰਾਮਪੁਰੀਆ ਦੇ ਫੂੱਲਾਂ ਦੀ ਰਸਮ 24 ਜਨਵਰੀ ਨੂੰ ਸਵੇਰੇ 8:30 ਵਜੇ ਜਮਾਲਪੁਰਾ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗੀ ਤੇ ਉਠਾਲੇ ਦੀ ਰਸਮ 11 ਵਜੇ ਉਨ੍ਹਾਂ ਦੀ ਰਿਹਾਇਸ਼ਗਾਹ ਐਸ.ਸੀ.ਐਫ-80, ਨਵੀਂ ਅਨਾਜ ਮੰਡੀ ਮਾਲੇਰਕੋਟਲਾ ਵਿੱਚ ਹੋਵੇਗੀ।

Read More »

ਮਾਲੇਰਕੋਟਲਾ ਵਿੱਚ ਗਣਤੰਤਰ ਦਿਵਸ ਮੌਕੇ ਬੀਬੀ ਫਰਜ਼ਾਨਾ ਆਲਮ ਲਹਿਰਾਉਣਗੇ ਤਿਰੰਗਾ

ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਿੱਤ ਬੈਂਬੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਬ ਡਵੀਜਨ ਪੱਧਰ ਦਾ ਗਣਤੰਤਰ ਦਿਵਸ ਸਮਾਗਮ 26 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 9:45 ਵਜੇ ਡਾ.ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਮਾਲੇਰਕੋਟਲਾ ਵਿਖੇ ਮਨਾਇਆ ਜਾਵੇਗਾ। ਐਸ.ਡੀ.ਐਮ ਸ਼੍ਰੀ ਬੈਂਬੀ ਨੇ ਦੱਸਿਆ ਕਿ ਇਸ ਮੌਕੇ ਤੇ ਸ਼੍ਰੀਮਤੀ ਐਫ.ਨਿਸਾਰਾ ਖਾਤੂਨ (ਫਰਜ਼ਾਨਾ ਆਲਮ) ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ …

Read More »

ਆਬਾਨ ਪਬਲਿਕ ਸਕੂਲ ਦੇ ਬੱਚਿਆਂ ਨੇ ਜਾਗਰੂਕਤਾ ਰੈਲੀ ਕੱਢੀ

ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਥਾਨਕ ਆਬਾਨ ਪਬਲਿਕ ਸਕੂਲ, ਆਲਮਾਈਟੀ ਪਬਲਿਕ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਅਤੇ ਹੈਲਥ ਐਂਡ ਐਜ਼ੂਕੇਸ਼ਨਲ ਲਾਈਫ ਆਰਗੇਨਾਈਜ਼ੇਸ਼ਨ ਦੇ ਵਲੰਟਿਅਰਜ਼ ਨੇ ਸ਼ਹਿਰ ਵਿੱਚ ਸੱਟਾ ਚੌਂਕ ਤੋਂ 786 ਚੌਂਕ ਹੁੰਦੇ ਹੋਏ ਮਾਨਾ ਫਾਟਕ ਤੱਕ ਇੱਕ ਜਾਗਰੂਕਤਾ ਚੇਤਨਾ ਰੈਲੀ ਕੱਢੀ। ਇਸ ਰੈਲੀ ਨੂੰ ਮੁਹੰਮਦ ਅਸ਼ਰਫ ਡਾਈਰੈਕਟਰ ਆਬਾਨ ਪਬਲਿਕ ਸਕੂਲ …

Read More »

ਸਮਾਜ ਸੇਵੀ ਭਾਨ ਸਿੰਘ ਜੱਸੀ ਅਤੇ ਬਲਵੀਰ ਸਿੰਘ ਦਾ ਸਨਮਾਨ ਅੱਜ

ਸੰਦੋੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਦੇ ਆਗੂ ਇੰਜਨੀਅਰ ਅਵਨੀਤ ਸਿੰਘ, ਪਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਸੰਦੋੜ ਦੀ ਦਾਣਾ ਮੰਡੀ ਵਿਚ 24 ਜਨਵਰੀ ਨੂੰ ਜਿੱਥੇ ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਜਰਸੀਆਂ,ਬੂਟ ਅਤੇ ਪੜ੍ਹਨ ਸਮੱਗਰੀ ਵੰਡੀ ਜਾਵੇਗੀ ਉਥੇ ਸਮਾਜ ਸੇਵਾ ਵਿੱਚ ਨਵੇਕਲਾ ਯੋਗਦਾਨ ਪਾਉਣ ਵਾਲੀ ਸਖਸੀਅਤ …

Read More »