Friday, June 5, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ 2016-17 ਲਈ ਅਹਿਮ ਨਿਯੁਕਤੀਆਂ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਸਾਲ 2016-17 ਦੀਆਂ ਅਹਿਮ ਨਿਯੱਕਤੀਆਂ ਕੀਤੀਆਂ ਹਨ।ਇਹ ਨਿਯੁਕਤੀਆਂ 31 ਮਾਰਚ, 2017 ਤਕ ਕੀਤੀਆਂ ਗਈਆਂ ਹਨ। 1 ਅਪ੍ਰੈਲ ਤੋਂ ਆਪਣੀਆਂ ਜ਼ਿੰਮੇਵਾਰੀਆਂ ਸਾਂਭਣਗੇ।
ਯੂਨੀਵਰਸਿਟੀ ਦੇ ਸਾਈਕਾਲੋਜੀ ਵਿਭਾਗ ਦੇ ਪ੍ਰੋਫੈਸਰ ਨਵਦੀਪ ਸਿੰਘ ਤੁੰਗ ਨੂੰ ਡੀਨ, ਅਕਾਦਮਿਕ ਮਾਮਲੇ ਅਤੇ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੂੰ ਡੀਨ, ਵਿਦਿਆਰਥੀ ਭਲਾਈ ਨਿਯੁਕਤ ਕੀਤਾ ਗਿਆ ਹੈ ਅਤੇ ਕੈਮਿਸਟਰੀ ਵਿਭਾਗ ਤੋਂ ਪ੍ਰੋ. ਸੁਬੋਧ ਕੁਮਾਰ ਦੇ ਡੀਨ, ਅਲੂਮਨੀ ਐਸੋਸੀਏਸ਼ਨ ਦੇ ਕਾਰਜ ਕਾਲ ਵਿਚ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ।ਯੂਨੀਵਰਸਿਟੀ ਰਿਜ਼ਨਲ ਕੈਂਪਸ, ਜਲੰਧਰ ਦੇ ਵਿਦਿਅਕ ਮਾਮਲੇ ਅਤੇ ਵਿਦਿਆਰਥੀ ਭਲਾਈ ਦੇ ਐਸੋਸੀਏਟ ਡੀਨ ਵਜੋਂ ਕੈਂਪਸ ਦੇ ਇਲੈਕਟ੍ਰੌਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਤੋਂ ਡਾ. ਜਯੋਤੀਸ਼ ਮਲਹੋਤਰਾ ਨੂੰ ਨਿਯੁਕਤ ਕੀਤਾ ਹੈ ਅਤੇ ਰਿਜ਼ਨਲ ਕੈਂਪਸ, ਗੁਰਦਾਸਪੁਰ ਦੇ ਕੰਪਿਊਟਰ ਸਾਇੰਸ ਅਤੇ ਇੰਜੀ. ਵਿਭਾਗ ਦੇ ਡਾ. ਸੰਦੀਪ ਸੂਦ ਦੇ ਰਿਜ਼ਨਲ ਕੈਂਪਸ, ਗੁਰਦਾਸਪੁਰ ਦੇ ਐਸੋਸੀਏਟ ਡੀਨ, ਅਕਾਦਮਿਕ ਮਾਮਲੇ ਅਤੇ ਵਿਦਿਆਰਥੀ ਭਲਾਈ ਵਜੋਂ ਕਾਰਜ ਕਾਲ ਵਿਚ ਵਾਧਾ ਕੀਤਾ ਗਿਆ ਹੈ।ਇਸੇ ਤਰ੍ਹਾਂ ਸੋਸ਼ਿਆਲੋਜੀ ਵਿਭਾਗ ਤੋਂ ਪ੍ਰੋ. ਗੁਰਪ੍ਰੀਤ ਬੱਲ ਦੇ ਡਾਇਰੈਕਟਰ, ਹੌਸਪੀਟੈਲੇਟੀ ਦੇ ਕਾਰਜਕਾਲ ਵਿਚ ਵਾਧਾ ਕਰਦੇ ਹੋਏ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਪ੍ਰੋ. ਅਮਰਜੀਤ ਸਿੰਘ ਸਿੱਧੂ ਨੂੰ ਡਾਇਰੈਕਟਰ, ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਜੌਂ ਨਿਯੁਕਤ ਕੀਤਾ ਹੈ। ਹਿੰਦੀ ਵਿਭਾਗ ਤੋਂ ਪ੍ਰੋ. ਸੁਧਾ ਜਤਿੰਦਰ ਦੇ ਡਾਇਰੈਕਟਰ, ਏ.ਆਈ.ਐਸ. ਸੈਂਟਰ ਅਤੇ ਸੰਗੀਤ ਵਿਭਾਗ ਤੋਂ ਡਾ. ਗੁਰਪ੍ਰੀਤ ਕੌਰ ਦੇ ਡਾਇਰੈਕਟਰ, ਲਾਈਫ ਲੌਂਗ ਲਰਨਿੰਗ ਵਿਭਾਗ ਦੇ ਵਾਧੂ ਚਾਰਜ ਦੇ ਕਾਰਜ ਕਾਲ ਵਿਚ ਵਾਧਾ ਕੀਤਾ ਗਿਆ ਹੈ। ਕੈਮਿਸਟਰੀ ਵਿਭਾਗ ਤੋਂ ਪ੍ਰੋ. ਤਰਲੋਕ ਸਿੰਘ ਬੈਨੀਪਾਲ ਦੇ ਡਾਇਰੈਕਟਰ ਰੀਸਰਚ (ਅਗਲੇ ਆਦੇਸ਼ਾਂ ਤਕ) ਦੇ ਕਾਰਜਕਾਲ ਵਿਚ ਵਾਧਾ ਕਰਦੇ ਹੋਏ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਤੋਂ ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੂੰ ਡਾਇਰੈਕਟਰ, ਕਪੈਸਿਟੀ ਐਨਹਾਂਸਮੈਂਟ ਪ੍ਰੋਗਰਾਮ ਵਜੋਂ ਨਿਯੁਕਤ ਕੀਤਾ ਹੈ। ਸਾਇਕਾਲੋਜੀ ਵਿਭਾਗ ਤੋਂ ਪ੍ਰੋ. ਨਵਦੀਪ ਸਿੰਘ ਤੁੰਗ ਨੂੰ ਕੋਆਰਡੀਨੇਟਰ, ਐਜੂਸੈੱਟ ਨਿਯੁਕਤ ਕਰਦੇ ਹੋਏ; ਜ਼ੂਆਲੋਜੀ ਵਿਭਾਗ ਦੇ ਡਾ. ਅਨੀਸ਼ ਦੂਆ ਦੇ ਪ੍ਰੋਫੈਸਰ ਇੰਚਾਰਜ (ਲੋਕ ਸੰਪਰਕ) ਵਜੋਂ ਕਾਰਜ ਕਾਲ ਵਿਚ ਵਾਧਾ ਕੀਤਾ ਗਿਆ ਹੈ। ਮਾਈਕਰੋਬਾਇਓਲੋਜੀ ਵਿਭਾਗ ਤੋਂ ਪ੍ਰੋ. ਬੀ.ਐਸ. ਚੱਢਾ ਨੂੰ ਯੂਨੀਵਰਸਿਟੀ ਇੰਡਸਟ੍ਰੀਜ਼ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਨੋਡਲ ਅਫਸਰ, ਇੰਟਲੈਕਚੂਐਲ ਪ੍ਰਾਪਰਟੀ ਰਾਈਟਸ ਸੈੱਲ (ਆਈ.ਪੀ.ਆਰ. ਐਸ ਸੈੱਲ) ਦੇ ਕਾਰਜਕਾਲ ਵਿਚ ਵਾਧਾ ਕੀਤਾ ਹੈ।
ਰਾਜਨੀਤੀ ਵਿਭਾਗ ਤੋਂ ਪ੍ਰੋ. ਜਗਰੂਪ ਸਿੰਘ ਸੇਖੋਂ ਦੀ ਪ੍ਰੋਫੈਸਰ ਇੰਚਾਰਜ (ਪੀ੍ਰਖਿਆਵਾਂ) ਵਜੋਂ ਨਿਯੁਕਤੀ ਕੀਤੀ ਹੈ। ਪੰਜਾਬੀ ਅਧਿਐਨ ਸਕੂਲ ਤੋਂ ਪ੍ਰੋ. ਰਮਿੰਦਰ ਕੌਰ ਦੇ ਪ੍ਰੋਫੈਸਰ ਇੰਚਾਰਜ (ਪਬਲੀਕੇਸ਼ਨ ਬਿਊਰੋ) ਵਜੋਂ ਅਤੇ ਕੈਮਿਸਟਰੀ ਵਿਭਾਗ ਤੋਂ ਡਾ. ਆਰ. ਕੇ. ਮਹਾਜਨ ਨੂੰ ਡੀਨ, ਕਾਲਜ ਵਿਕਾਸ ਕੌਂਸਲ (ਅਗਲੇ ਆਦੇਸ਼ਾਂ ਤਕ) ਦੇ ਕਾਰਜ ਕਾਲ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਾਂਸਟੀਚੁਐਂਟ ਕਾਲਜਾਂ, ਰੀਜ਼ਨਲ ਕੈਂਪਸ ਸਠਿਆਲਾ ਅਤੇ ਫੱਤੂ ਢੀਂਗਾ ਦਾ ਵਾਧੂ ਚਾਰਜ ਵੀ (ਅਗਲੇ ਆਦੇਸ਼ਾਂ ਤਕ) ਰਹੇਗਾ।ਕੰਪਿਊਟਰ ਸਾਂਇੰਸ ਤੇ ਇੰਜੀ. ਵਿਭਾਗ ਤੋਂ ਪ੍ਰੋ. ਕਰਨਜੀਤ ਸਿੰਘ ਕਾਹਲੋਂ ਦੇ ਪ੍ਰੋਫੈਸਰ ਇੰਚਾਰਜ (ਸੈਂਟਰ ਟਾਈਮ ਟੇਬਲ ਗਰੇਡਿੰਗ ਸਿਸਟਮ); ਵਿਦੇਸ਼ੀ ਭਾਸ਼ਾਵਾਂ ਵਿਭਾਗ ਦੇ ਡਾ. ਮੋਹਨ ਕੁਮਾਰ ਨੂੰ ਡਿਪਟੀ ਡਾਇਰੈਕਟਰ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਜੋਂ; ਮੌਲੀਕਿਊਲਰ ਐਂਡ ਬਾਇਓਕੈਮਿਸਟਰੀ ਵਿਭਾਗ ਤੋਂ ਪ੍ਰੋ. ਜਤਿੰਦਰ ਸਿੰਘ ਦੇ ਪ੍ਰੋਫੈਸਰ ਇੰਚਾਰਜ (ਹੈਰੀਟੇਜ ਮਿਊਜ਼ੀਅਮ); ਕੈਮਿਸਟਰੀ ਵਿਭਾਗ ਦੇ ਪ੍ਰੋ. ਪਲਵਿੰਦਰ ਸਿੰਘ ਦੇ ਕੋਆਰਡੀਨੇਟਰ, ਐਚ.ਪੀ.ਐਲ.ਸੀ. ਮਾਸ ਸਪੈਕਟਰੋਮੀਟਰ (ਸੈਂਟਰਲ ਫੈਕਲਟੀ) ਅਤੇ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵਿਭਾਗ ਤੋਂ ਡਾ. ਸੰਦੀਪ ਸ਼ਰਮਾ ਦੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ.ਈ.ਆਰ.ਟੀ. ਇਨ) ਵਜੋਂ ਕਾਰਜ ਕਾਲ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਤੋਂ ਪ੍ਰੋ. ਨਵਦੀਪ ਸਿੰਘ ਸੋਢੀ ਨੂੰ ਡਾਇਰੈਕਟਰ, ਇਨਟਰਨਲ ਕੁਆਲਟੀ ਅਸ਼ਿਉਰੈਂਸ ਸੈੱਲ ਨਿਯੁਕਤ ਕੀਤਾ ਹੈ।

Check Also

ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ …

Leave a Reply