ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਚਾਇਤੀ ਰਾਜ ਮੁਲਾਜ਼ਮ ਯੂਨੀਅਨ ਪੰਜਾਬ ਦਾ ਵਫ਼ਦ ਗੁਰਜੀਵਨ ਸਿੰਘ
ਅਗਵਾਈ ਹੇਠ ਐਸ.ਐਸ.ਪੀ ਨੂੰ ਮਿਲਿਆ ਅਤੇ ਉਨਾਂ ਨੂੰ ਮੰਗ ਪੱਤਰ ਦੇਣ ਉਪਰੰਤ ਸੁਖਵਿੰਦਰ ਸਿੰਘ ਗ੍ਰਾਮ ਰੋਜ਼ਗਾਰ ਸੇਵਕ ਨੇ ਕਿਹਾ ਕਿ 8 ਜੁਲਾਈ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਪਿੰਡ ਚੁੱਘੇ ਕਲਾਂ ਵਿਖੇ ਮਗਨਰੇਗਾ ਤਹਿਤ ਚੱਲ ਰਹੇ ਸਕੂਲ ‘ਚ ਸਫਾਈ ਅਤੇ ਭਰਤੀ ਦੇ ਕੰਮ ਸਬੰਧੀ ਲੇਬਰ ਦੀ ਹਾਜ਼ਰੀ ਲਗਾਉਣ, ਪਿੰਡ ’ਚ ਆਟਾ ਦਾਲ ਅਤੇ ਪੈਨਸ਼ਨਾਂ ਦੀ ਪੜਤਾਲ ਮੌਕੇ ਪਿੰਡ ਦੇ ਵਸਨੀਕ ਆਦੇਸ਼ ਪੁਸ਼ਵਿੰਦਰ ਸਿੰਘ ਉਰਫ ਡਿੰਪੀ ਅਤੇ ਕੁੱਝ ਹੋਰ ਵਿਅਕਤੀਆਂ ਨੇ ਉਸ ਨੂੰ ਬਿਨਾਂ ਮਸਟਰ ਰੋਲ ਤੇ ਗੈਰ ਕਾਨੂੰਨੀ ਢੰਗ ਨਾਲ ਲਗਾਏ ਹੋਏ ਵਿਅਕਤੀਆਂ ਦੀ ਹਾਜ਼ਰੀ ਲਗਾਉਣ ਲਈ ਦਬਾਅ ਪਾਇਆ ਗਿਆ।ਜਦ ਉਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਉਸ ਨਾਲ ਕੁੱਟਮਾਰ ਕੀਤੀ, ਮੋਟਰਸਾਈਕਲ, ਸਰਕਾਰੀ ਰਿਕਾਰਡ ਖੋਹ ਲਿਆ ਅਤੇ ਉਸ ਨੇ ਭੱਜ ਕੇ ਜਾਨ ਬਚਾਈ।
ਐਸ.ਐਚ.ਓ ਥਾਣਾ ਨੰਦਗੜ ਨੇ ਜਾ ਕੇ ਮੌਕਾ ਵੇਖਿਆ ਅਤੇ ਐਫ.ਆਈ.ਆਰ ਨੰਬਰ 0067 ਅਧੀਨ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕੀਤਾ।ਯੂਨੀਅਨ ਦੇ ਵਫ਼ਦ ਨੇ ਐਸ.ਐਸ.ਪੀ ਤੋਂ ਮੰਗ ਕੀਤੀ ਕਿ ਮੁਲਜਮਾਂ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕਰਵਾਇਆ ਜਾਵੇ ਤਾਂ ਜੋ ਮੁਲਾਜਮ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ ਕੰਮ ਕਰ ਸਕਣ।ਇਸ ਤੋਂ ਪਹਿਲਾਂ ਪੰਚਾਇਤੀ ਰਾਜ ਮੁਲਾਜਮ ਯੂਨੀਅਨ ਵਲੋਂ ਚਿਲਡਰਨ ਪਾਰਕ ਵਿਚ ਮੀਟਿੰਗ ਕੀਤੀ ਸੀ, ਜਿਸ ਵਿਚ ਮਤਾ ਪੇਸ਼ ਕੀਤਾ ਕਿ ਜਿਨਾਂ ਚਿਰ ਦੋਸ਼ੀਆਂ ਦੀ ਗਿ੍ਰਫ਼ਤਾਰੀ ਨਹੀ ਹੰੁਦੀ ਕੋਈ ਵੀ ਮੁਲਾਜ਼ਮ ਪਿੰਡ ਨਹੀ ਜਾਵੇਗਾ।ਆਉਣ ਵਾਲੇ ਦਿਨਾਂ ’ਚ ਬਲਾਕ ਤੇ ਜਿਲਾ ਪੱਧਰ ’ਤੇ ਧਰਨੇ ਵੀ ਦਿੱਤੇ ਜਾਣਗੇ।ਇਸ ਮੌਕੇ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ, ਪੰਚਾਇਤ ਸਕੱਤਰ ਯੂਨੀਅਨ, ਜਿਲਾ ਬਠਿੰਡਾ ਬਲਜਿੰਦਰ ਸਿੰਘ ਵੀ.ਡੀ.ਓ ਯੂਨੀਅਨ, ਕੁਲਦੀਪ ਸਿੰਘ ਅਤੇ ਮਗਨਰੇਗਾ ਯੂਨੀਅਨ ਤੋਂ ਰਾਜੇਸ਼ ਕੁਮਾਰ,ਸੁਖਬੀਰ ਸਿੰਘ, ਮਲਕੀਤ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ ਕੌਰ ਸਿੰਘ ਸੁਖਵਿੰਦਰ ਸਿੰਘ, ਨਵਪ੍ਰੀਤ ਸਿੰਘ, ਜਗਮੀਤ ਸਿੰਘ ਪਿ੍ਰਤਪਾਲ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਚਮਕੌਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media