ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਗੁਪਤਾ ਹਸਪਤਾਲ ਵਲੋਂ 26ਵਾਂ ਦੋ ਰੋਜ਼ਾ ਵਿਸ਼ਾਲ ਮੁਫਤ ਚੈਕਅਪ
ਕੈਂਪ ਲਗਾਇਆ ਗਿਆ। ਜਿਸ ਵਿੱਚ 190 ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਵਲੋਂ ਹੱਡੀਆਂ ਦੇ ਮਰੀਜਾਂ ਨੂੰ ਖਾਸ ਕਰਕੇ ਡਾਕਟਰੀ ਸਲਾਹ ਅਤੇ ਫਿਜੀਓਥੈਰੇਪੀ ਸਲਾਹ ਮੁਫਤ ਦਿੱਤੀ।ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਜਿਆਦਾਤਰ ਮਰੀਜ਼ ਗੋਡਿਆਂ ਦੀ ਦਰਦ ਤੋਂ ਪੀੜਿਤ ਸਨ। ਉਨਾਂ ਨੂੰ ਸੈਰ ਕਰਨ ਦੀ ਸਲਾਹ ਅਤੇ ਸਰੀਰਿਕ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਬਦਲਦਾ ਲਾਈਫ ਸਟਾਇਲ ਖਾਣ-ਪੀਣ ਦੀਆਂ ਵਿਗੜਦੀਆਂ ਆਦਤਾਂ ਲੋਕਾਂ ਨੂੰ ਬਿਮਾਰੀਆਂ ਦੀ ਸੁਗਾਤ ਦੇ ਰਹੀਆਂ ਹਨ। ਚੱਲਣ-ਫਿਰਨ ਦੀ ਆਦਤ ਖਤਮ ਹੋਣ ਦੇ ਕਾਰਨ ਮਰੀਜਾਂ ਨੂੰ ਕਈ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੱਡੀਆਂ ਲਈ ਧੁੱਪ ਵੀ ਬੇਹੱਦ ਜਰੂਰੀ ਹੋਣ ਕਰ ਕੇ ਸਵੇਰ ਦੀ ਧੁੱਪ ਲੈਣ ਦੀ ਸਲਾਹ ਦਿੱਤੀ ਗਈ।ਮੀਤੂ ਆਹੂਜਾ ਨੇ ਦਸਿਆ ਕਿ ਗੁਪਤਾ ਹਸਪਤਾਲ ਅਤੇ ਅਰੋਗਿਆ ਫਾਇਨਾਂਸ ਵਲੋਂ ਗੋਡੇ ਜਾਂ ਚੂਲੇ ਬਦਲਣ ਲਈ 12 ਤੋਂ 24 ਈ.ਐਮ.ਆਈ ਕਿਸ਼ਤਾਂ ਵਾਲੀ 100 ਫੀਸਦੀ ਕਰਜ਼ ਸਕੀਮ ਦੇ ਨਾਲ ਪੰਜਾਬ ਸਰਕਾਰ ਇੰੰਪਲਾਇਜ਼ ਹੈਲਥ ਸਕੀਮ, ਈ.ਸੀ.ਐਚ.ਐਸ ਅਤੇ ਹੋਰ ਸਰਕਾਰੀ ਅਤੇ ਪ੍ਰਾਈਵੇਟ ਬੀਮਾ ਯੋਜਨਾ ਦੁਆਰਾ ਵੀ ਇਲਾਜ ਦੀਆਂ ਸਹੂਲਤਾਂ ਉਪਲੱਬਧ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media