ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਠਾਕੁਰ ਦੁਆਰਾ ਉਰਫ ਡੇਰਾ ਜੰਗੀਰ ਦਾਸ ਪੁਰਾਣਾ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਦੀ ਪ੍ਰਬੰਧਕ ਕਮੇਟੀ ਦੀ ਸਰਵਸੰਮਤੀ ਨਾਲ ਹੋਈ ਚੋਣ `ਚ ਮਹਿੰਦਰ ਸਿੰਘ ਖਟੜਾ ਪ੍ਰਧਾਨ ਅਤੇ ਮਨੋਜ ਕੁਮਾਰ ਬਾਵਾ ਜਨਰਲ ਸੈਕਟਰੀ ਚੁਣੇ ਗਏ, ਜਦ ਕਿ ਬਾਕੀ ਅਹੁੱਦੇਦਾਰਾਂ ‘ਚ ਮੀਤ ਪ੍ਰਧਾਨ ਹਰਮੇਸ਼ ਸਿੰਘ ਗੋਗਾ, ਖਜ਼ਾਨਚੀ ਹਰਿੰਦਰ ਸਿੰਘ ਗਰੇਵਾਲ, ਪ੍ਰੈਸ ਸੈਕਟਰੀ ਬਲਵਿੰਦਰ ਸਿੰਘ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਸਲਾਹਕਾਰ ਮੱਖਣ ਸਿੰਘ, ਕਾਰਜਕਾਰਨੀ ਮੈਂਬਰਾਂ ‘ਚ ਰਜਿੰਦਰ ਕੁਮਾਰ ਬਾਵਾ, ਜਗਦੇਵ ਸਿੰਘ, ਜੁਗਰਾਜ ਸਿੰਘ ਬਾਲੀਆ, ਰਮੇਸ਼ਵਰ ਦਾਸ, ਅਜਮੇਰ ਸਿੰਘ ਅਤੇ ਰਜਿੰਦਰ ਕੁਮਾਰ ਨੂੰ ਚੁਣਿਆ ਗਿਆ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰਧਾਨ ਮਹਿੰਦਰ ਖਟੜਾ ਨੇ ਦੱਸਿਆ ਕਿ ਇਹ ਚੁਣੀ ਗਈ 13 ਮੈਂਬਰੀ ਕਮੇਟੀ ਡੇਰੇ ਦੇ ਧਰਮ-ਕਰਮ ਤੇ ਸੇਵਾ-ਸੰਭਾਲ ਦੇ ਕੰਮ ਸਮੇਤ ਸਮਾਜ ਭਲਾਈ ਅਤੇ ਵੈਲਫੇਅਰ ਦੇ ਕੰਮ ਵੀ ਕਰੇਗੀ।
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media