Sunday, October 11, 2026

ਪਹਿਲਵਾਨਾਂ ਦੇ ਅਖਾੜੇ `ਚ ਹੁੰਦਾ ਹੈ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ- ਭੋਲਾ

ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ PPN1007201707ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅਜਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਪਹੁੰਚ ਚੁੱਕੀ ਹੈ।ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ ਦੇਖਦੇ ਹੋਏ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਤੇ ਉਨ੍ਹਾਂ ਦੀ ਟੀਮ ਵੱਲੋਂ ਇੱਕ ਸਮਾਗਮ ਦੋਰਾਨ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਅਖਾੜੇ ਵਿੱਚ ਕੁਰਆਨ-ਏ-ਪਾਕ ਪੜਾਇਆ ਗਿਆ ਤੇ ਦੇਸ਼ ਦੇ ਨੌਜਵਾਨਾਂ ਨੂੰ ਬੁਰੀਆਂ ਸੰਗਤਾਂ ਤੋਂ ਦੂਰ ਰੱਖਣ, ਇਲਾਕੇ ਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਅਤੇ ਦੇਸ਼ ਲਈ ਸਮਰਪਿਤ ਹੋ ਕੇ ਖੇਡ ਦਾ ਮੁਜਾਹਰਾ ਕਰਨ ਲਈ ਦੁਆ ਕਰਵਾਈ ਗਈ।
ਇਸ ਸਮੇਂ ਖਾਲਿਦ ਥਿੰਦ ਨੇ ਆਪਣੇ ਸੰਬੋਧਨ `ਚ ਕਿਹਾ ਕਿ ਮੁਹੰਮਦ ਸ਼ਫੀਕ ਭੋਲਾ ਵੱਲੋਂ ਨੌਜਵਾਨਾਂ ਨੂੰ ਅੱਜ ਦੇ ਯੁੱਗ ਵਿੱਚ ਜਿਸ ਤਰਾਂ ਬੁਰੀ ਸੰਗਤ ਤੋਂ ਦੂਰ ਰੱਖਣ ਲਈ ਅਖਾੜੇ ਰਾਹੀਂ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਕੀਤਾ ਜਾ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ।ਇਸ ਲਈ ਉਨ੍ਹਾਂ ਨੇ ਭੋਲਾ ਪਹਿਲਵਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਵਧਾਵਾ ਦੇਣ ਲਈ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਸਨਮਾਨਿਤ ਕਰਕੇ ਉਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਮਾਗਮ `ਚ ਮਾਲੇਰਕੋਟਲਾ ਦੇ ਨਾਮਵਰ ਖਿਡਾਰੀਆਂ ਤੋਂ ਇਲਾਵਾ ਸਰਪ੍ਰਸਤ ਅਬਦੁਲ ਹਮੀਦ (ਰਿਟਾ.) ਕੋਚ, ਮੁਹੰਮਦ ਸ਼ਕੀਲ ਪ੍ਰਧਾਨ ਪ੍ਰਧਾਨ ਬਾਦਸ਼ਾਹ ਕਲੱਬ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਕੋਂਸਲਰ ਫਾਰੂਕ ਅਨਸਾਰੀ, ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਉਸਮਾਨ ਸਿੱਦੀਕੀ, ਮੁਹੰਮਦ ਨਦੀਮ ਡੀ.ਪੀ, ਸਾਬਰ ਅਲੀ ਜੁਬੈਰੀ, ਸਮਾਜ ਸੇਵੀ ਮੁਹੰਮਦ ਅਰਸ਼ਦ, ਮੁਹੰਮਦ ਨਜ਼ੀਰ ਵਸੀਕਾ ਨਵੀਸ, ਪੱਪੂ ਪਹਿਲਵਾਨ, ਭੋਲਾ ਜਮਾਲਪੁਰਾ, ਪ੍ਰੋ.ਹਾਰੂਨ ਆਦਿ ਹਾਜ਼ਰ ਸਨ।
ਵਰਣਨਯੋਗ ਹੈ ਕਿ ਇਸ ਅਖਾੜੇ ਦੇ ਨੌਜਵਾਨ ਪਹਿਲਵਾਨ ਕੁਸ਼ਤੀ ਦੀਆਂ ਬਰੀਕੀਆਂ ਅਤੇ ਗੁਰ ਸਿੱਖ ਕੇ ਜਿਥੇ ਸ਼ਹਿਰ ਦੇ ਵੱਖੋ-ਵੱਖ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਥੇ ਹੀ ਮਾਲੇਰਕੋਟਲਾ ਦਾ ਨਾਮ ਕੁਸ਼ਤੀ ਖੇਡ ਰਾਹੀਂ ਅਲੱਗ-ਅਲੱਗ ਵਰਗਾਂ `ਚ ਰੋਸ਼ਨ ਕਰਦੇ ਆ ਰਹੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply