Sunday, March 15, 2026

ਚੋਣਵੇਂ ਪੰਥਕ ਮਸਲਿਆਂ ’ਤੇ ਬੋਲਣ ਵੇਲੇ ਤੱਥਾਂ ਨੂੰ ਨਜ਼ਰਅੰਦਾਜ਼ ਨਾ ਕਰਨ ਕੈਪਟਨ ਅਮਰਿੰਦਰ – ਦਿੱਲੀ ਕਮੇਟੀ

ਨਵੀਂ ਦਿੱਲੀ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਵਿਧਾ ਦੀ Parminder Pal Singh 3ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ।ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕੈਪਟਨ ਨੂੰ ਚੋਣਵੇਂ ਪੰਥਕ ਮਸਲਿਆਂ ’ਤੇ ਬੋਲਣ ਵੇਲੇ ਤੱਥਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਿਰਫ਼ ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਦੀ ਨੀਤੀ ਤੇ ਚੱਲਦੇ ਹੋਏ ਆਪਣੇ ਮਤਲਬ ਅਨੁਸਾਰ ਹਰ ਮੁੱਦੇ ਦੀ ਗਲਤ ਵਿਆਖਿਆ ਕਰਕੇ ਪਾਰਦਰਸ਼ਤਾ ਦੀ ਥਾਂ ਪੱਖਪਾਤ ਨੂੰ ਹੁੰਗਾਰਾ ਦੇਣ ਦਾ ਮਾਧਿਅਮ ਬਣ ਗਏ ਹਨ।
ਦਰਅਸਲ ਬੀਤੇ ਦਿਨੀਂ ਕੈਪਟਨ ਨੇ ਆਪਣੀ ਦਿੱਲੀ ਫੇਰੀ ਦੌਰਾਨ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਦਾ ਵਿਰੋਧ ਕਰ ਰਹੀ ਸਿੱਖ ਸੰਗਤ ’ਤੇ ਬਹਿਬਲ ਕਲਾ ਵਿਖੇ 2015 ’ਚ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਗੋਲੀ ਦਾ ਜਿੰਮੇਵਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਸੀ।ਕੈਪਟਨ ਦੇ ਮੁੱਖ ਮੰਤਰੀ ਬਣਨ ਉਪਰੰਤ ਸੂਬਾ ਸਰਕਾਰ ਵੱਲੋਂ ਇਸ ਘਟਨਾਕ੍ਰਮ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਇਸ ਗੋਲੀ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਪਹਿਲਾ ਹੀ ਕੈਪਟਨ ਵੱਲੋਂ ਬਾਦਲ ਨੂੰ ਦੋਸ਼ੀ ਦੱਸਣ `ਤੇ ਅਕਾਲੀ ਦਲ ਨੂੰ ਸਖ਼ਤ ਨਰਾਜ਼ਗੀ ਹੈ।
ਪਰਮਿੰਦਰ ਨੇ ਕਿਹਾ ਕਿ ਕੈਪਟਨ ਨੇ ਜਾਂਚ ਰਿਪੋਰਟ ਨੂੰ ਪਹਿਲੇ ਜਨਤਕ ਕਰਕੇ ਕਮਿਸ਼ਨ ਦੀ ਵਿਸ਼ਵਾਸ ਅਤੇ ਸਾਖ ਨੂੰ ਸਵਾਲੀਆ ਘੇਰੇ ਵਿਚ ਲਿਆ ਦਿੱਤਾ ਹੈ।ਕੈਪਟਨ ਵੱਲੋਂ 21 ਸਿੱਖ ਨੌਜਵਾਨਾਂ ਦੇ ਕਤਲ ਦੇ ਮਾਮਲੇ ’ਤੇ ਚੁੱਪ ਰਹਿੰਦੇ ਹੋਏ ਪੁਲਿਸ ਫਾਇਰਿੰਗ ’ਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਕਤਲ ਤੇ ਬਿਆਨਬਾਜ਼ੀ ਕਰਨਾ ਸੱਚ ਲੁਕਾਉਣ ਅਤੇ ਮੌਕੇ ਅਨੁਸਾਰ ਚੋਲਾ ਬਦਲਣ ਵਰਗਾ ਹੈ।ਉਨ੍ਹਾਂ ਸਾਫ਼ ਕਿਹਾ ਕਿ ਦਿੱਲੀ ਕਮੇਟੀ ਦੋਨੋਂ ਮਸਲਿਆਂ ’ਚ ਦੋਸ਼ੀ ਲੋਕਾਂ ਦੇ ਖਿਲਾਫ਼ ਕੈਪਟਨ ਨੂੰ ਖੁੱਲ ਕੇ ਕਾਰਵਾਈ ਕਰਨ ਦੀ ਹਮਾਇਤ ਕਰਦੀ ਹੈ।ਪਰ ਕਾਰਵਾਈ ਪਾਰਦਰਸ਼ੀ ਅਤੇ ਤੱਥਾਂ ਦੇ ਆਧਾਰ `ਤੇ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਪੰਜਾਬ ’ਚ ਨਸ਼ੇ ਬਾਰੇ ਚੋਣਾਂ ਤੋਂ ਪਹਿਲਾਂ ਦਿੱਤੇ ਆਪਣੇ ਬਿਆਨਾਂ ਤੋਂ ਯੂ-ਟਰਨ ਲੈਂਦੇ ਹੋਏ ਨਸ਼ੇ ਦੇ ਸੌਦਾਗਰਾਂ ਦੇ ਦਿੱਲੀ ਵਿਖੇ ਕੂਚ ਕਰਨ ਦਾ ਬਿਆਨ ਦੇ ਕੇ ਇੱਕ ਤਰੀਕੇ ਨਾਲ ਪੰਜਾਬ ’ਚ ਨਸ਼ਾ ਨਾ ਹੋਣ ਦਾ ਪ੍ਰਮਾਣ ਪੱਤਰ ਦੇ ਦਿੱਤਾ ਹੈ। ਇਹੀ ਗੱਲ ਚੋਣਾਂ ਤੋਂ ਪਹਿਲਾ ਅਕਾਲੀ ਦਲ ਕਹਿੰਦਾ ਸੀ, ਪਰ ਝੂਠ ਅਤੇ ਫਰੇਬ ਦੇ ਸਹਾਰੇ ਰਾਜ ’ਚ ਆਏ ਕੈਪਟਨ ਨੇ ਹੁਣ ਅਸਿੱਧੇ ਤੌਰ ਨਾਲ ਅਕਾਲੀ ਦਲ ਦੇ ਦਾਅਵੇ ’ਤੇ ਮੋਹਰ ਲਗਾ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply