Tuesday, September 29, 2026

ਤੁਰਕੀ `ਚ ਮਿਲੀ ਲਾਸ਼ ਦਾ ਭੇਦ ਬਰਕਰਾਰ -ਪ੍ਰਸ਼ਾਸਨ ਨੇ ਮਾਪਿਆਂ ਦੀ ਡੀ.ਐਨ.ਏ ਰਿਪੋਰਟ ਭੇਜੀ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪਿਛਲੇ ਹਫਤੇ ਤੁਰਕੀ ਵਿਚ ਮਿਲੀ ਲਾਸ਼, ਜਿਸ ਦੀ ਜੇਬ ਵਿਚੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਲੜਕੇ ਦਾ DC Sanghaਅਧਾਰ ਕਾਰਡ ਮਿਲਿਆ ਸੀ, ਦਾ ਭੇਦ ਅਜੇ ਬਰਕਰਾਰ ਹੈ, ਪਰ ਜਿਲਾ ਪ੍ਰਸ਼ਾਸਨ ਨੇ ਲਾਸ਼ ਦੀ ਸ਼ਨਾਖਤ ਲਈ ਉਕਤ ਅਧਾਰ ਕਾਰਡ ਵਾਲੇ ਲੜਕੇ ਦੇ ਮਾਤਾ-ਪਿਤਾ ਦੀ ਡੀ.ਐਨ.ਏ ਰਿਪੋਰਟ ਕਰਵਾ ਕੇ ਵਿਦੇਸ਼ ਵਿਭਾਗ ਰਾਹੀਂ ਤੁਰਕੀ ਦੇ ਕੌਸ਼ਲੇਟ ਜਨਰਲ ਨੂੰ ਭੇਜ ਦਿੱਤੀ ਹੈ।ਉਕਤ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਵਿਦੇਸ਼ ਵਿਭਾਗ ਤੋਂ ਈ-ਮੇਲ ਜ਼ਰੀਏ ਪਤਾ ਲੱਗਾ ਕਿ ਤੁਰਕੀ ਵਿਚ ਇਕ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਦੀ ਜੇਬ ਵਿਚੋਂ ਅੰਮ੍ਰਿਤਸਰ ਦੇ ਪਤਾ ਦਾ ਅਧਾਰ ਕਾਰਡ ਮਿਲਿਆ ਹੈ।ਡਿਪਟੀ ਕਮਿਸ਼ਨਰ ਸੰਘਾ ਨੇ ਉਸੇ ਵੇਲੇ ਉਕਤ ਪਤੇ, ਜੋ ਕਿ ਇਸਲਾਮਾਬਾਦ ਇਲਾਕੇ ਦਾ ਸੀ, ਵਿਖੇ ਸੀਨੀਅਰ ਅਧਿਕਾਰੀਆਂ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਉਨਾਂ ਦਾ ਲੜਕਾ ਲਵਪ੍ਰੀਤ ਸਿੰਘ, ਜੋ ਕਿ ਕਰੀਬ 19 ਸਾਲ ਦਾ ਹੈ ਪਿਛਲੇ ਸਾਲ ਹੀ ਤੁਰਕੀ ਪੜਨ ਲਈ ਗਿਆ ਹੈ। ਉਕਤ ਲੜਕੇ ਕੋਲ ਉਥੇ ਮੋਬਾਈਲ ਫੋਨ ਨਹੀਂ ਹੈ ਅਤੇ ਉਹ ਆਪ ਹੀ ਕੁੱਝ ਦਿਨਾਂ ਦੇ ਵਕਫੇ ਬਾਅਦ ਆਪਣੇ ਘਰ ਫੋਨ ਕਰਕੇ ਸੁੱਖ ਸਨੇਹ ਦਿੰਦਾ ਹੈ।ਬੀਤੇ ਕਈ ਦਿਨਾਂ ਤੋਂ ਉਸ ਲੜਕੇ ਦਾ ਫੋਨ ਵੀ ਤੁਰਕੀ ਤੋਂ ਨਹੀਂ ਆਇਆ।
ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਨੇ ਤੁਰਕੀ ਕੌਂਸਲੇਟ ਨਾਲ ਸਾਂਝੀ ਕੀਤੀ ਤਾਂ ਉਨਾਂ ਲਾਸ਼ ਦੇ ਹੱਥ ਮਿਲਿਆ ਇਕ ਸੋਨੇ ਦਾ ਕੜਾ ਅਤੇ ਕੁੱਝ ਹੋਰ ਵਸਤਾਂ ਸ਼ਨਾਖਤ ਲਈ ਅੰਮ੍ਰਿਤਸਰ ਭੇਜੀਆਂ, ਜੋ ਕਿ ਉਸਦੇ ਮਾਤਾ-ਪਿਤਾ ਨੇ ਆਪਣੇ ਲੜਕੇ ਦੀ ਹੋਣ ਤੋਂ ਇਨਕਾਰ ਕਰ ਦਿੱਤਾ। ਡਿਪਟੀ ਕਮਿਸ਼ਨਰ ਸੰਘਾ ਵੱਲੋਂ ਲਗਾਤਾਰ ਰਾਬਤਾ ਰੱਖੇ ਜਾਣ ’ਤੇ ਤੁਰਕੀ ਦੂਤਘਰ ਨੇ ਉਕਤ ਲੜਕੇ ਦੇ ਮਾਤਾ-ਪਿਤਾ ਦੀ ਡੀ.ਐਨ.ਏ ਰਿਪੋਰਟ ਮੰਗੀ ਤਾਂ ਜੋ ਲਾਸ਼ ਦਾ ਡੀ.ਐਨ.ਏ ਦੀ ਜਾਂਚ ਕਰਕੇ ਪਤਾ ਲਗਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸੰਘਾ ਨੇ ਅੱਜ ਤਹਿਸੀਲਦਾਰ ਦੀ ਹਾਜ਼ਰੀ ਵਿਚ ਮਾਪਿਆਂ ਦੀ ਸਨਾਖਤ ਕਰਕੇ ਉਨਾਂ ਦੀ ਡੀ.ਐਨ.ਏ ਰਿਪੋਰਟ ਲਈ ਖੂਨ ਲਿਆ ਅਤੇ ਰਿਪੋਰਟ ਤਿਆਰ ਕਰਕੇ ਤੁਰਕੀ ਦੂਤਘਰ ਨੂੰ ਭੇਜੀ।ਹੁਣ ਤੱਕ ਦੀ ਜਾਣਕਾਰੀ ਅਨੁਸਾਰ ਲਾਸ਼ ਵਾਲੇ ਵਿਅਕਤੀ ਦੀ ਉਮਰ ਕਰੀਬ 40 ਸਾਲ ਲੱਗਦੀ ਹੈ, ਪਰ ਅੰਮਿ੍ਰਤਸਰ ਵਾਲੇ ਲੜਕੇ ਦੀ ਉਮਰ 19 ਸਾਲ ਹੈ।ਡਿਪਟੀ ਕਮਿਸ਼ਨਰ ਸੰਘਾ ਦੀ ਨਿੱਜੀ ਦਿਲਚਸਪੀ ਨਾਲ ਸ਼ਨਾਖਤ ਲਈ ਡੀ.ਐਨ.ਏ ਰਿਪੋਰਟ ਤੁਰਕੀ ਭੇਜੀ ਜਾ ਚੁੱਕੀ ਹੈ ਅਤੇ ਹੁਣ ਉਥੇ ਹੋਈ ਜਾਂਚ ਤੋਂ ਬਾਅਦ ਹੀ ਲਾਸ਼ ਦਾ ਭੇਦ ਪਤਾ ਲੱਗੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply