ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸਾਹਿਬ ਭਾਈ ਜਗਤ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਾਤ ਦੇ ਸਮਾਗਮ ਭਾਈ ਸੰਤ ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ’ਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਉਚੇਚੇ ਤੌਰ ’ਤੇ ਪਹੰੁਚ ਕੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਿਆ।ਇਨਾਂ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਨੇ ਸੋਦਰ ਰਾਹਿਰਾਸ ਸਾਹਿਬ ਦੇ ਪਾਠ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲੇ ਆਪਣੀਆਂ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਭੇਂਟ ਕੀਤੀਆਂ।ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਨੇ ਉਚੇਚੇ ਤੌਰ ’ਤੇ ਪਹੰੁਚ ਕੇ ਕੀਰਤਨ ਦਾ ਅਨੰਦ ਮਾਣਿਆ।ਜਿਨਾਂ ’ਚ ਮਹੰਤ ਬਾਬਾ ਇੰਦਰਜੀਤ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਪੋ੍ਰ: ਬੀਬੀ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ, ਮੈਡਮ ਰੁਪਿੰਦਰ ਕੌਰ ਰੂਬੀ, ਪ੍ਰੋ: ਸਾਧੂ ਸਿੰਘ ਨੇ ਹਾਜ਼ਰੀ ਭਰੀ।ਇਸ ਸਮਾਗਮ ਦੀ ਸੇਵਾ ਆਮ ਪਾਰਟੀ ਦੇ ਯੂਥ ਵਿੰਗ ਦੇ ਆਗੂ ਭਾਈ ਅਮਰਦੀਪ ਸਿੰਘ ਰਾਜਨ ਦੇ ਪਰਿਵਾਰ ਵਲੋਂ ਕਰਵਾਈ ਗਈ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media