Tuesday, September 29, 2026

ਸੀਵਰਜ਼ `ਚ ਕੈਮੀਕਲ ਵੇਸਟ ਦੀਆਂ ਪਾਈਪਾਂ ਪਾਉਣ ਤੋਂ ਭੜਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ

PPN1107201707ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਬਾਬਾ ਦੀਪ ਸਿੰਘ ਨਗਰ ਗਲੀ ਨੰ. 10 ਦੇ ਵਸਨੀਕਾਂ ਨੇ ਅਕਾਲੀ ਕੌਸਲਰ ਦੀ ਅਗਵਾਈ ਵਿੱਚ ਇੱਕਤਰ ਹੋ ਕੇ ਇੱਕ ਕੈਮੀਕਲ ਫੈਕਟਰੀ ਵੱਲੋਂ ਸੀਵਰੇਜ ਵਿੱਚ ਜ਼ਹਿਰੀਲੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਵਿਰੋਧ ਕਰਦਿਆਂ ਫੈਕਟਰੀ ਮਾਲਕਾਂ ਅਤੇ ਨਗਰ ਨਿਗਮ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਾਰਡ ਦੇ ਕੌਸਲਰ ਸ਼ਾਮ ਲਾਲ ਜੈਨ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਬਣੀ ਕੈਮੀਕਲ ਫੈਕਟਰੀ ਵਲੋਂ ਵੇਸਟ ਜ਼ਹਿਰਲੇ ਪਾਣੀ ਅਤੇ ਹੋਰ ਸਮੱਗਰੀ ਨੂੰ ਨਿਗਮ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਸੀਵਰੇਜ ਦੀਆਂ ਪਾਈਪਾਂ ਵਿੱਚ ਛੱਡਿਆ ਗਿਆ ਹੈ, ਜਿਸ ਕਾਰਨ ਗਰਮੀ ਦੇ ਮੌਸਮ ਵਿੱਚ ਇਹ ਕੈਮੀਕਲ ਬੜੀ ਹੀ ਬਦਬੂ ਪੈਦਾ ਕਰਦਾ ਹੈ।ਇਲਾਕੇ ਵਿੱਚ ਆਉਣ ਵਾਲੇ ਨਹਿਰੀ ਪਾਣੀ ਵਿੱਚ ਮਿਕਸ ਹੋ ਕੇ ਲੋਕਾਂ ਲਈ ਭਿਆਨਕ ਬਿਮਾਰੀਆਂ ਪੈਦਾ ਕਰੇਗਾ।ਮੁੱਹਲਾ ਨਿਵਾਸੀ ਪਰਮਜੀਤ ਸਿੰਘ, ਅਮਰਜੀਤ ਸਿੰਘ, ਰੀਣਾ ਰਾਣੀ ਅਤੇ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਕੁੱਝ ਸਮਾਂ ਪਹਿਲਾਂ ਇਸ ਫੈਕਟਰੀ ਅਧਿਕਾਰੀਆਂ ਨੂੰ ਇਸ ਸੀਵਰੇਜ ਵਿੱਚ ਪਾਈਪਾਂ ਪਾਉਣ ਤੋ ਮਨਾਂ ਕੀਤਾ ਸੀ, ਪਰ ਅੱਜ ਪੁਲਿਸ ਮੁਲਾਜ਼ਮਾਂ ਦੀ ਮੋਜ਼ੂਦਗੀ ਵਿੱਚ ਪਾਇਪਾਂ ਪਾਈਆਂ ਗਈਆਂ ਅਤੇ ਜਦ ਇਸ ਮਾਮਲੇ ਸੰਬੰਧੀ ਨਿਗਮ ਮੇਅਰ ਬਲਵੰਤ ਨਾਥ ਨਾਲ ਗੱਲ ਕੀਤੀ ਤਾਂ ਉਹਨਾਂ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਹੱਲ ਕਰਨ ਲਈ ਕਿਹਾ।ਪਰ ਐਕਸੀਅਨ ਸੁਧੀਰ ਬਾਂਸਲ ਨੇ ਕਿਹਾ ਕਿ ਉਕਤ ਫੈਕਟਰੀ ਮਾਲਕਾਂ ਵਲੋਂ ਬਣਦੀ ਸਰਕਾਰੀ ਫੀਸ 25 ਲੱਖ ਰੁਪਏ ਦਿੱਤੀ ਗਈ ਹੈ।ਜਿਸ ਕਾਰਨ ਇਹ ਪਾਈਪਾਂ ਪਾਈਆਂ ਜਾ ਰਹੀਆਂ ਹਨ।ਇਸ ਤੋਂ ਭੜਕੇ ਲੋਕਾਂ ਨੇ ਨਿਗਮ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਸ ਮਾਮਲੇ ਦੇ ਹੱਲ ਲਈ ਨਿਗਮ ਦਫਤਰ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕਰ ਦਿੱਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply